ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਦੇ ਕੇਕ ਕੱਟ ਕੇ ਜਨਮ ਦਿਨ ਮਨਾਏ

ਬਸੀ ਪਠਾਣਾ (ਉਦੇ ਧੀਮਾਨ) ਅੱਜ ਇੱਥੇ ਨਗਰ ਕੌਂਸਲ ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕ ਮੀਟਿੰਗ ਸ੍ਰੀ ਐਮਐਲ ਵਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਸੰਬਰ ਮਹੀਨੇ ਵਿੱਚ ਜਨਮ ਦਿਨ ਵਾਲੇ ਮੈਂਬਰਾਂ ਦੇ ਕੇਕ ਕੱਟ ਕੇ ਜਨਮ ਦਿਵਸ ਮਨਾਏ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਸ੍ਰੀ ਵਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਨੀਅਰਜ ਲਈ ਜੋ ਜਗਾ ਸਮਾਜਿਕ ਗਤੀਵਿਧੀਆਂ ਚਾਲੂ ਰੱਖਣ ਲਈ ਐਸੋਸੀਏਸ਼ਨ ਨੂੰ ਅਲਾਟ ਕੀਤੀ ਸੀ ਉਹ ਜਗi ਸੌਂਪੀ ਜਾਵੇ ਐਸੋਸੀਏਸ਼ਨ ਮੈਂਬਰਾਂ ਨੇ ਸਮੂਹਕ ਤੌਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਬੱਚਿਆਂ ਦੀ ਬੇਰੁਜ਼ਗਾਰੀ ਵੀ ਬਜ਼ੁਰਗਾਂ ਤੇ ਮਨੋਵਿਗਿਆਨਿਕ ਪ੍ਰਭਾਵ ਪਾਉਂਦੀ ਹੈ ਜਿਸ ਕਾਰਨ ਬਜ਼ੁਰਗਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਵਿਹਲੜ ਬੱਚੇ ਨਸ਼ਿਆਂ ਦੇ ਆਦੀ ਹੋ ਕੇ ਸਿਹਤ ,ਪੈਸਾ ,ਸਮਾਜਿਕ ਰਿਸ਼ਤੇ , ਭਾਈਚਾਰਕ ਸਾਂਝ ਨੂੰ ਖਤਮ ਕਰਦੇ ਆ ਰਹੇ ਹਨ ਜੋ ਅੱਜ ਚਿੰਤਾ ਦਾ ਵਿਸ਼ਾ ਹੈ ਮੀਟਿੰਗ ਵਿੱਚ ਸ੍ਰੀ ਕੇਵਲ ਕ੍ਰਿਸ਼ਨ ਸੁਸ਼ੀਲ ਕੁਮਾਰ ਗੁਪਤਾ ਅਤੇ ਸ੍ਰੀ ਰਜਿੰਦਰ ਕੁਮਾਰ ਸੇਠੀ ਨੂੰ ਉਹਨਾਂ ਦੇ ਜਨਮ ਦਿਨ ਤੇ ਮੁਬਾਰਕਾਂ ਦਿੱਤੀਆਂ ਸੀਨੀਅਰ ਸਿਟੀਜਨ ਦੀ ਸੰਸਥਾ ਫੈਡਸ਼ਨ ਵੱਲੋਂ ਸਰਹੰਦ ਬਸੀ ਪਠਾਣਾ ਦੀਆਂ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਮਨਾਏ ਜਾ ਰਹੇ ਸੀਨੀਅਰ ਦੇ ਸਮਾਗਮ ਦੀ ਰੂਪ ਰੇਖਾ ਉਲੀਕੀ ਗਈ ਇਸ ਮੌਕੇ ਤੇ ਸ੍ਰੀ ਜੈ ਕ੍ਰਿਸ਼ਨ ਕਸ਼ਿਪ ਮਨਧੀਰ ਮੋਹਨ ਪੀ ਡੀ ਬਾਂਸਲ ਹਰਨੇਕ ਸਿੰਘ ਪ੍ਰਕਾਸ਼ ਸਿੰਘ ਹਰਨੇਕ ਸਿੰਘ ਮਾਲਾ ਰਜਿੰਦਰ ਸੇਠੀ ਬਲਦੇਵ ਕ੍ਰਿਸ਼ਨ ਭਰਪੂਰ ਸਿੰਘ ਕਮਲ ਗੁਪਤਾ ਸੁਰਜੀਤ ਸਿੰਘ ਦੀਵਾਨ ਗੁਪਤਾ ਆਦਿ ਮੈਂਬਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ|

Leave a Reply

Your email address will not be published. Required fields are marked *