ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਬ੍ਰੈਸਟ ਕੈਂਸਰ ਸਕਰੀਨਿੰਗ ਟੈਸਟ ਕੈਂਪ ਲਗਾਇਆ ਗਿਆ ਹੈ

ਪੀ.ਐਚ.ਸੀ ਨੰਦਪੁਰ ਕਲੋੜ ਵਿਖੇ ਔਰਤਾਂ ਚ ਛਾਤੀ ਕੈਂਸਰ ਦੇ ਸ਼ੱਕੀ ਕੇਸਾਂ ਦੀ ਮੁਫ਼ਤ ਸਕਰੀਨਿੰਗ ਕੀਤੀ ਜਾ ਰਹੀ ਹੈ

ਫਤਿਹਗੜ ਸਾਹਿਬ / ਬੱਸੀ ਪਠਾਣਾਂ ( ਰੂਪ ਨਰੇਸ਼) – ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਬ੍ਰੈਸਟ ਕੈਂਸਰ ਸਕਰੀਨਿੰਗ ਟੈਸਟ ਕੈਂਪ ਲਗਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦਾ ਸਕਰੀਨਿੰਗ ਟੈਸਟ ਹੋਵੇਗਾ ਅਤੇ ਸਕਰੀਨਿੰਗ ਦੀ ਰਿਪੋਰਟ ਮੌਕੇ ‘ਤੇ ਮਰੀਜ਼ ਨੂੰ ਦਿੱਤੀ ਜਾਵੇਗੀ। ਇਸ ਮੌਕੇ ਸ਼ੈਲੀ ਵਾਲੀਆ (ਇਮੇਜ਼ ਟੈਕਨੀਸ਼ੀਅਨ) ਨੇ ਦੱਸਿਆ ਕਿ ਇਸ ਸਕਰੀਨਿੰਗ ਨਾਲ ਬ੍ਰੈਸਟ ਕੈਂਸਰ ਦਾ ਜਲਦੀ ਪਤਾ ਲਗ ਜਾਂਦਾ ਹੈ, ਜਿਸ ਨਾਲ ਸੰਬੰਧਤ ਮਰੀਜ਼ ਦਾ ਜਲਦੀ ਇਲਾਜ ਸ਼ੁਰੂ ਹੋ ਜਾਂਦਾ ਹੈ ਅਤੇ ਮਰੀਜ਼ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨਾਂ੍ਹ ਦੱਸਿਆ ਕਿ ਕੈਂਪ ਦੌਰਾਨ 15 ਔਰਤਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਦੋਂਕਿ ਇਹ ਕੈਂਪ 12.01.2024 ਤੱਕ ਚਲੇਗਾ। ਉਨਾਂ੍ਹ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਤੋ ਵੱਧ ਅੋਰਤਾ ਨੂੰ ਭਾਗ ਲੈਣ ਲਈ ਪ੍ਰੇਰਿਤ ਕਰਨ। ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਕਿਹਾ ਕਿ ਬ੍ਰੈਸਟ ਕੈਂਸਰ ਏਆਈ ਡਿਜੀਟਲ ਪ੍ਰਰਾਜਕੈਟ ਅਧੀਨ ਥਰਮਲਟਿਕਸ ਵਿਧੀ ਰਾਹੀਂ ਨਿਰਾਮਾਈ ਸੰਸਥਾ ਵੱਲੋਂ ਪੀ.ਐਚ.ਸੀ ਨੰਦਪੁਰ ਕਲੋੜ ਵਿਖੇ ਔਰਤਾਂ ਚ ਛਾਤੀ ਕੈਂਸਰ ਦੇ ਸ਼ੱਕੀ ਕੇਸਾਂ ਦੀ ਮੁਫ਼ਤ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਵਿਧੀ ਨਾਲ ਔਰਤਾਂ ਦੇ ਕੈਂਸਰ ਦਾ ਜਲਦੀ ਪਤਾ ਲੱਗ ਸਕਦਾ ਹੈ। ਔਰਤਾਂ ਦੀ ਛਾਤੀ ਚ ਕੋਈ ਗੱਠ ਜਾਂ ਗਿਲਟੀ, ਡਿਸਚਾਰਜ, ਛਾਤੀਆਂ ਚ ਕੋਈ ਉਭਾਰ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਕੈਂਸਰ ਦੇ ਮਰੀਜਾਂ ਦੀ 1.5 ਲੱਖ ਤਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

Leave a Reply

Your email address will not be published. Required fields are marked *