
ਸਰਹਿੰਦ, ਥਾਪਰ:
ਪੰਜਾਬ ਸਰਕਾਰ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਪੋਸਟਾਂ ਜਲਦੀ ਭਰੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।ਇਹ ਗੱਲ ਚਰਨਜੀਤ ਸਿੰਘ ਖਾਲਸਪੁਰ ਆਗੂ ਮੁਲਾਜਮ ਫਰੰਟ ਪੰਜਾਬ ਨੇ ਇੱਥੇ ਗੱਲਬਾਤ ਦੌਰਾਨ ਕਹੀ।ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਮੁਲਕ ਦਾ ਜੀਵਨ ਪੱਧਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਲੋਕਾਂ ਨੂੰ ਸਿਹਤ ਤੇ ਸਿੱਖਿਆ ਦੀਆਂ ਕਿਸ ਤਰ੍ਹਾਂ ਸਹੁਲਤਾਂ ਦਿੱਤੀਆਂ ਜਾ ਰਹੀਆਂ ਹਨ।ਸਿੱਖਿਆ ਸਾਡੇ ਜੀਵਨ ਦਾ ਆਧਾਰ ਹੈ ਤੇ ਉਸ ਤੋਂ ਬਿਨਾਂ ਕੋਈ ਦੇਸ਼ ਤੇ ਸਮਾਜ ਤਰੱਕੀ ਨਹੀਂ ਕਰ ਸਕਦਾ।ਉਹਨਾਂ ਕਿਹਾ ਕਿ ਆਪ ਸਰਕਾਰ ਆਪਣੇ ਵਾਅਦੇ ਮੁਤਾਬਿਕ ਕੰਮ ਨਹੀਂ ਕਰ ਰਹੀ ਤੇ ਸਕੂਲਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹ ਪੋਸਟਾਂ ਖ਼ਾਲੀ ਪਈਆਂ ਹਨ ਜਿਸ ਕਾਰਨ ਬੱਚਿਆਂ ਤੇ ਮਾਪਿਆਂ ਨਾਲ਼ ਵੱਡੀ ਬੇਇਨਸਾਫੀ ਹੋ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰ ਦੀ ਸਿੱਖਿਆ ਨੀਤੀ ਅਸਫਲ ਹੋ ਰਹੀ ਹੈ ਕਿਉਂਕਿ ਬੱਚਿਆਂ ਨੂੰ ਭਵਿੱਖ ਲਈ ਸਹੀ ਅਗਵਾਈ ਨਹੀਂ ਮਿਲ ਰਹੀ।ਇਸ ਮੌਕੇ ਜਗਦੀਸ਼ ਸਿੰਘ ਬੈਂਸ, ਨਿਰਮਲ ਸਿੰਘ ਸਾਦੀਪੁਰ ਤੇ ਅਜੀਤ ਸਿੰਘ ਵੀ ਉਹਨਾਂ ਨਾਲ ਸਨ।
