26 ਮਈ ਨੂੰ ਅਮਲੋਹ ਵਿੱਚ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ ਸੰਬੰਧੀ ਬੱਸੀ ਪਠਾਣਾਂ ਵਿਖੇ ਹੋਈ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ

ਸਰਹਿੰਦ, ਰੂਪ ਨਰੇਸ਼: ਕਾਂਗਰਸ ਪਾਰਟੀ ਵਲੋਂ 26 ਮਈ ਨੂੰ ਅਮਲੋਹ ਵਿੱਚ ਸੰਵਿਧਾਨ ਬਚਾਓ ਰੈਲੀ ਸੰਬੰਧੀ ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਬਸੀ ਪਠਾਣਾਂ ਵਿਖੇ ਹੋਈ, ਜਿਸ ਵਿੱਚ ਐਮ ਪੀ ਫਤਹਿਗੜ੍ਹ ਸਾਹਿਬ ਡਾ. ਅਮਰ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਬਲਾਕ ਬਸੀ ਦੇ ਪ੍ਰਧਾਨ ਅਮੀਂਚੰਦ ਭਟੇੜੀ ਨੇ ਕੀਤੀ। ਇਸ ਮੌਕੇ ਡਾ. ਸਿਕੰਦਰ ਸਿੰਘ ਅਤੇ ਅਮੀਂਚੰਦ ਭਟੇੜੀ ਵਲੋਂ ਡਾ. ਅਮਰ ਸਿੰਘ ਦਾ ਸਵਾਗਤ ਕੀਤਾ ਗਿਆ। ਡਾ. ਅਮਰ ਸਿੰਘ ਨੇ ਦੱਸਿਆ ਕਿ ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ਾਂ ਤੇ ਪਾਰਟੀ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਲਈ ਸਾਲ 2025 ਦੌਰਾਨ ਕਈ ਤਰਾਂ ਦੀਆਂ ਗਤੀਵਿਧੀਆਂ ਉਲਕੀਆਂ ਜਾ ਰਹੀਆਂ ਹਨ। ਉਨ੍ਹਾਂ ਵਰਕਰਾਂ ਨੂੰ ਅਗਾਮੀਂ 26 ਮਈ ਨੂੰ ਅਮਲੋਹ ਹਲਕੇ ਵਿਚ ਹੋਣ ਜਾ ਰਹੀ ਸੰਵਿਧਾਨ ਬਚਾੳ ਰੈਲੀ ਵਿਚ ਵੱਧ ਤੋਂ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਹਿਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ ਜਿਥੇ ਵਰਕਰਾਂ ਨੂੰ ਸੰਵਿਧਾਨ ਬਚਾਉਣ ਦੀ ਸੰਹੁ ਚੁਕਾਈ ਜਾਵੇਗੀ, ਉਥੇ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਦੀਆਂ ਗਲਤੀਆਂ ਨੂੰ ਪਿੰਡ ਪਿੰਡ ਪੰਹੁਚਾਉਣ ਦੀ ਜਿੰਮੇਵਾਰੀ ਸੌਂਪੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਦੱਸਿਆ ਕਿ ਅਮਲੋਹ ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।ਇਸ ਮੌਕੇ ਬਲਾਕ ਪ੍ਰਧਾਨ ਅਮੀ ਚੰਦ ਭਟੇੜੀ,ਡਾ. ਅਮਨਦੀਪ ਕੌਰ ਢੋਲੇਵਾਲ,ਡਾ. ਨਰੇਸ਼ ਚੌਹਾਨ,ਬਲਬੀਰ ਸਿੰਘ ਚੇਅਰਮੈਨ,ਹਰਨੇਕ ਸਿੰਘ ਦੀਵਾਨਾ,ਨਿਰਮਲ ਸਿੰਘ ਨੇਤਾ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਖਮਾਣੋ, ਅਮਰਜੀਤ ਸਿੰਘ ਯੂਥ ਪ੍ਰਧਾਨ, ਅਸ਼ੋਕ ਗੌਤਮ, ਓਮ ਪ੍ਰਕਾਸ਼ ਮੁਖੇਜਾ, ਗੁਰਮੀਤ ਸਿੰਘ, ਗੁਰਜੀਤ ਸਿੰਘ, ਕੌਰ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ, ਜਤਿਨ ਧੀਮਾਨ, ਪੀ.ਏ ਪ੍ਰਭਦੀਪ ਸਿੰਘ,ਰਾਮਪਾਲ ਸਿੰਘ, ਬਲਜੀਤ ਸਿੰਘ,ਪ੍ਰੇਮ ਸਿੰਘ, ਸੁਰਿੰਦਰ ਸਿੰਘ ਰਾਮਗੜ੍ਹ, ਰਣਜੀਤ ਸਿੰਘ, ਪ੍ਰੀਤਮ ਸਿੰਘ ਬਾਜਵਾ,ਹਰਦੀਪ ਸਿੰਘ, ਹੈਪੀ ਦੁੱਗਲ, ਦਰਸ਼ਨ ਸਿੰਘ ਕਲੌੜ, ਦਲਜੀਤ ਸਿੰਘ ਰੈਲੀ,ਰਾਮਪਾਲ ਸਿੰਘ, ਹਰਦੀਪ ਸਿੰਘ ਬਦੇਸ਼ਾ, ਰਣਜੀਤ ਸਿੰਘ ਘੋਲਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *