ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਨੰਨੇ ਮੁੰਨੇ ਵਿਦਿਆਰਥੀਆਂ ਵਿੱਚ ਛੁਪੀ ਹੋਈ ਕਲਾ ਅਤੇ ਪ੍ਰਤਿਭਾ ਨੂੰ ਇੱਕ ਵਧੀਆ ਅਧਿਆਪਕ ਹੀ ਜਾਣ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਸਿੱਖਿਆ ਕ੍ਰਾਂਤੀ ਕੁਆਰਡੀਨੇਟਰ ਨੌਰੰਗ ਸਿੰਘ ਖਰੋੜ ਨੇ ਸਰਕਾਰੀ ਐਲੀਮੈਂਟਰੀ ਸਕੂਲ ਰੁੜਕੀ ਵਿਖੇ ਛੋਟੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਸਮੇਂ ਕੀਤਾ।
ਇਸ ਮੌਕੇ ਤੇ ਉਹਨਾਂ ਨੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਮਿਹਨਤੀ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ਜਿਸ ਕਰਕੇ ਅੱਜ ਛੋਟੇ ਛੋਟੇ ਬੱਚਿਆਂ ਨੇ ਉਦਘਾਟਨੀ ਸਮਰੋਹ ਦੌਰਾਨ ਬਹੁਤ ਵੱਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਬਾਕੀ ਵਿਦਿਆਰਥੀਆਂ ਵਿੱਚ ਵੀ ਛੁਪੀ ਹੋਈ ਪ੍ਰਤਿਭਾ ਨੂੰ ਪਛਾਨਣ ਤਾਂ ਕਿ ਹਰ ਇੱਕ ਵਿਦਿਆਰਥੀ ਕਲਾ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਸਕੇ।
ਇਸ ਮੌਕੇ ਤੇ ਉਹਨਾਂ ਨੇ ਵਿਦਿਆਰਥੀਆਂ ਵੱਲੋਂ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਦੇ ਲਈ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹੈਡ ਟੀਚਰ ਵਰਿੰਦਰ ਕੁਮਾਰ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਸੋਨੀਆ, ਐਸ਼, ਹਰਚੰਦ ਸਿੰਘ, ਮੀਨਾਕਸ਼ੀ ਸ਼ਰਮਾ, ਮਨਪ੍ਰੀਤ ਕੌਰ, ਹਰਦੀਪ ਕੌਰ, ਜਸਵੀਰ ਕੌਰ, ਹਰਦੀਪ ਕੌਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।