ਪਤਾਇਆ 2025 ਵਰਲਡ ਬੋਸ਼ੀਆ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਦੇ 4 ਖਿਡਾਰੀ ਪਹੁੰਚੇ  

( ਥਾਈਲੈਂਡ ਵਿਖੇ 19 ਮਈ ਤੋਂ 28 ਮਈ 2025 ਤੱਕ ਵਰਲਡ ਬੋਸ਼ੀਆ ਚੈਂਪੀਅਨਸ਼ਿੱਪ ਸ਼ੁਰੂ)

ਫ਼ੋਟੋ: ਪਤਾਇਆ 2025 ਵਰਲਡ ਬੋਸ਼ੀਆ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਪਹੁੰਚੇ ਬੋਸ਼ੀਆ ਇੰਡੀਆ ਦੇ ਖਿਡਾਰੀ ਆਪਣੇ ਕੋਚ ਦਵਿੰਦਰ ਸਿੰਘ ਟਫੀ ਬਰਾੜ, ਮੀਡੀਆ ਇੰਚਾਰਜ ਪ੍ਰਮੋਦ ਧੀਰ ਅਤੇ ਜਗਰੂਪ ਸਿੰਘ ਨਾਲ।

ਇੰਡੀਆ, ਪ੍ਰਮੋਦ ਧੀਰ:  ਪਤਾਇਆ 2025 ਵਰਲਡ ਬੋਸ਼ੀਆ ਏਸ਼ੀਆ-ਓਸ਼ੀਨੀਆ ਚੈਂਪੀਅਨਸ਼ਿਪ ਥਾਈਲੈਂਡ ਵਿਖੇ ਮਿਤੀ 19 ਮਈ ਤੋਂ 28 ਮਈ 2025 ਤੱਕ ਸ਼ਾਨੋ ਸ਼ੌਕਤ ਨਾਲ ਕਰਵਾਈ ਜਾ ਰਹੀ ਹੈ। ਬੋਸ਼ੀਆ ਫੈਡਰੇਸ਼ਨ ਆਫ ਇੰਡੀਆ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਜਨਰਲ ਸੈਕਟਰੀ ਸ਼ਮਿੰਦਰ ਸਿੰਘ ਢਿੱਲੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿੱਪ ਵਿੱਚ ਕੁੱਲ 16 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ ਅਤੇ ਭਾਰਤ ਦੀ ਬੋਸ਼ੀਆ ਇੰਡੀਆ ਟੀਮ ਵੱਲੋਂ ਕੁੱਲ ਚਾਰ ਖਿਡਾਰੀ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਕੋਚ ਦਵਿੰਦਰ ਸਿੰਘ ਟਫੀ ਬਰਾੜ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਦੀ ਅਗਵਾਈ ਹੇਠ ਪਹੁੰਚੇ ਹੋਏ ਹਨ। ਜਿਨਾਂ ਵਿੱਚ ਬੀਸੀ-3 ਕੈਟੇਗਰੀ ਦੇ ਮੇਲ ਖਿਡਾਰੀ ਸਚਿਨ ਚਾਮਰੀਆ, ਫੀਮੇਲ ਕੈਟਾਗਰੀ ਦੀ ਅੰਜਲੀ ਦੇਵੀ ਅਤੇ ਬੀ ਸੀ-4 ਮੇਲ ਕੈਟਾਗਰੀ ਦੇ ਖਿਡਾਰੀ ਜਤਿਨ ਕੁਸ਼ਵਾ ਤੇ ਫੀਮੇਲ ਕੈਟੇਗਰੀ ਦੀ ਅੰਨਾਪੂਰਨਾ ਪਹੁੰਚੇ ਹੋਏ ਹਨ। ਇਹਨਾਂ ਸਾਰੇ ਖਿਡਾਰੀਆਂ ਦੀ ਚੋਣ ਬੋਸ਼ੀਆ ਇੰਡੀਆ ਵੱਲੋਂ ਭਾਰਤ ਵਿੱਚ ਕਰਵਾਈਆਂ ਗਈਆਂ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪਸ ਅਤੇ ਨੈਸ਼ਨਲ ਟ੍ਰੇਨਿੰਗ ਕੈਂਪਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਹੋਈ ਹੈ। ਉਮੀਦ ਹੈ ਕਿ ਸਾਰੇ ਖਿਡਾਰੀ ਇਸ ਅੰਤਰਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਬੋਸੀਆ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਅਹੁਦੇਦਾਰਾਂ ਜਗਰੂਪ ਸਿੰਘ ਸੂਬਾ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਡਾਕਟਰ ਰਮਨਦੀਪ ਸਿੰਘ, ਜਸਇੰਦਰ ਸਿੰਘ,ਅਮਨਦੀਪ ਸਿੰਘ ਆਦਿ ਨੇ ਭਾਰਤ ਦੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ