ਭਾਜਪਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਮੰਡਲ ਪ੍ਰਧਾਨਾਂ ਦੀ ਕੀਤੀ ਗਈ ਨਿਯੁਕਤੀ

ਪਾਰਟੀ ਦੀ ਮਜਬੂਤੀ ਲਈ ਜਮੀਨੀ ਪੱਧਰ ਤੇ ਕੰਮ ਕੀਤਾ ਜਾਵੇਗਾ- ਦਵਿੰਦਰ ਕੁਮਾਰ ਭੱਟ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਧਾਨ ਦੇ ਦਫਤਰ ਭੱਟੀ ਫਾਰਮ ਸਰਹਿੰਦ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਮੰਡਲ ਪ੍ਰਧਾਨਾਂ ਦੀ ਚੋਣ ਰਿਟਰਨਿੰਗ ਅਫਸਰ ਸਾਬਕਾ ਮੰਤਰੀ ਤ੍ਰਿਕਸ਼ਨ ਸੂਦ, ਸਹਾਇਕ ਰਿਟਰਨਿੰਗ ਅਫਸਰ ਪ੍ਰਦੀਪ ਗਰਗ ਦੀ ਦੇਖ ਰੇਖ ਹੇਠ ਕਰਵਾਈ ਗਈ। ਜਿਸ ਵਿੱਚਸਰਹਿੰਦ ਤੋਂ ਦਵਿੰਦਰ ਕੁਮਾਰ ਭੱਟ, ਸਰਹਿੰਦ ਬਾੜਾ ਮੰਡਲ ਤੋਂ ਦਵਿੰਦਰ ਸਿੰਘ ਵੈਦਵਾਨ, ਬੜਾਲੀ ਆਲਾ ਸਿੰਘ ਤੋਂ ਜਸਵਿੰਦਰ ਸਿੰਘ ਬਰਾਸ, ਮੂਲੇਪੁਰ ਤੋਂ ਪੰਡਿਤ ਸੁਭਾਸ਼ ਕੁਮਾਰ, ਚਰਨਾਥਲ ਕਲਾ ਤੋਂ ਬੀਬੀ ਪਰਮਜੀਤ ਕੌਰ, ਮੰਡੀ ਗੋਬਿੰਦਗੜ੍ਹ ਸਾਊਥ ਤੋਂ ਰਜੀਵ ਵਰਮਾ, ਬਸੀ ਪਠਾਣਾ ਤੋਂ ਓਮ ਪ੍ਰਕਾਸ਼ ਗੌਤਮ ਅਤੇ ਚੁੰਨੀ ਕਲਾਂ ਤੋਂ ਮੋਹਨ ਸਿੰਘ ਨੂੰ ਮੰਡਲ ਪ੍ਰਧਾਨ ਚੁਣਿਆ ਗਿਆ ਜਿਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਸਹਾਇਕ ਰਿਟਰਨਿੰਗ ਅਫਸਰ ਪ੍ਰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਲਈ 13 ਮੰਡਲ ਪ੍ਰਧਾਨਾਂ ਵਿੱਚੋਂ ਅੱਠ ਮੰਡਲ ਪ੍ਰਧਾਨਾਂ ਦੀ ਅੱਜ ਚੋਣ ਕੀਤੀ ਗਈ ਹੈ ਜਿਨਾਂ ਵੱਲੋਂ ਪੂਰੀ ਤਨਦੇਹੀ ਨਾਲ ਪਾਰਟੀ ਲਈ ਸੇਵਾ ਨਿਭਾਈ ਜਾਵੇਗੀ।ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਸੀਨੀਅਰ ਭਾਜਪਾ ਆਗੂ ਕੰਮਵਵੀਰ ਸਿੰਘ ਟੌਹੜਾ ਨੇ ਦੱਸਿਆ ਕਿ ਜੋ ਨਿਯੁਕਤੀਆਂ ਅੱਜ ਕੀਤੀਆਂ ਗਈਆਂ ਹਨ ਉਸ ਤਹਿਤ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਪੱਧਰ ਤੇ ਬਲ ਮਿਲੇਗਾ। ਉਹਨਾਂ ਦੱਸਿਆ ਕਿ ਇਹਨਾਂ ਮੰਡਲ ਪ੍ਰਧਾਨਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਨਿਰਦੋਸ਼ ਲੋਕਾਂ ਦਾ ਬਦਲਾ ਆਪਰੇਸ਼ਨ ਸੰਦੂਰ ਚਲਾ ਕੇ ਲਿਆ ਗਿਆ ਹੈ ਜੋ ਕਿ ਬਹੁਤ ਸ਼ਲਾਘਾਯੋਗ ਹੈ ਤੇ ਪੂਰਾ ਦੇਸ਼ ਇੱਕ ਮੁੱਠ ਹੋ ਕੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਚਟਾਨ ਵਾਂਗ ਖੜਾ ਹੈ

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਵੀਰ ਸਿੰਘ ਟੋਹੜਾ ਕੁਲਦੀਪ ਸਹੋਤਾ,ਗੁਰਬਖਸ਼ ਸਿੰਘ ਬਖਸ਼ੀ,ਰਸ਼ਪਿੰਦਰ ਸਿੰਘ ਢਿੱਲੋ,ਹਰੀਸ਼ ਅਗਰਵਾਲ, ਜਸਪਾਲ ਸਿੰਘ ਅਨੈਤਪੁਰਾ, ਸੰਜੀਵ ਕੁਮਾਰ ਦੀਪੂ, ਸ਼ਿੰਗਾਰਾ ਸਿੰਘ ਬਰਾਸ, ਬਲਵੀਰ ਸਿੰਘ ਬੀਰਾ, ਕਰਨੈਲ ਸਿੰਘ ਨਵੀਪੁਰ, ਸੰਦੀਪ ਗਾਬਾ, ਰੋਹਿਤ ਸ਼ਰਮਾ ਰਿੱਕੀ, ਧਰਮਪਾਲ ਸਹੋਤਾ ਪਰਵਿੰਦਰ ਸਿੰਘ ਦਿਓਲ ਆਦੀ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ