ਹਰਸ਼ਪ੍ਰੀਤ ਸਿੰਘ ਨੇ ਨਵੋਦਿਆ ਪ੍ਰੀਖਿਆ ਪਾਸ ਕਰ ਆਪਣੇ ਸਕੂਲ ਦਾ ਅਤੇ ਪਿੰਡ ਦਾ ਨਾਂ ਕੀਤਾ ਰੋਸ਼ਨ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਸਰਕਾਰੀ ਐਲੀਮੈਂਟਰੀ ਸਕੂਲ ਚਣੋ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਸ਼ਪ੍ਰੀਤ ਸਿੰਘ ਨੇ ਨਵੋਦਿਆ ਪ੍ਰੀਖਿਆ ਪਾਸ ਕਰ ਆਪਣੇ ਸਕੂਲ ਦਾ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਤੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਜੀ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਸਭ ਸੰਭਵ ਹੋ ਸਕਿਆ ਉਨਾਂ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਕੂਲ ਕੇਵਲ ਵਿਦਿਆਕ ਖੇਤਰ ਵਿੱਚ ਹੀ ਨਹੀਂ ਬਲਕਿ ਸੱਭਿਆਚਾਰਕ ਗਤੀਵਿਧੀਆਂ, ਖੇਡਾਂ, ਅਤੇ ਹੋਰ ਵੀ ਕਈ ਥਾਵਾਂ ਤੇ ਚਣੋ ਸਕੂਲ ਨੇ ਮੱਲਾਂ ਮਾਰੀਆਂ ਹਨ। ਹਰ ਖੇਤਰ ਵਿੱਚ ਇਸ ਸਕੂਲ ਦੇ ਬੱਚੇ ਮੋਹਰੀ ਰਹੇ ਹਨ। ਉਨਾਂ ਨੇ ਕਿਹਾ ਕਿ ਅਸੀਂ ਹੈਡ ਟੀਚਰ ਹਰਜੀਤ ਕੌਰ ਜੀ ਅਤੇ ਇੰਚਾਰਜ ਮੈਡਮ ਰੁਪਿੰਦਰ ਕੌਰ ਜੀ ਦਾ ਧੰਨਵਾਦ ਕਰਦੇ ਹਾਂ ਜਿਨਾਂ ਦੀ ਮਿਹਨਤ ਸਦਕਾ ਸਾਡੇ ਪਿੰਡ ਦੇ ਬੱਚੇ ਹਰਸ਼ਪ੍ਰੀਤ ਸਿੰਘ s/o ਮਨਪ੍ਰੀਤ ਸਿੰਘ ਨੇ ਨਾ ਕੇਵਲ ਨਵੋਦਿਆ ਵਿੱਚ ਬਾਜ਼ੀ ਮਾਰੀ ਬਲਕਿ ਪੰਜਵੀਂ ਜਮਾਤ ਦੇ ਇਮਤਿਹਾਨਾਂ ਵਿੱਚੋਂ ਵੀ 98% ਅੰਕ ਪ੍ਰਾਪਤ ਕਰਕੇ ਪਿੰਡ ਦਾ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਬੱਚੇ ਦੇ ਮਾਤਾ ਪਿਤਾ ਰਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਗੁਰਮੇਲ ਸਿੰਘ,ਜਸਵੀਰ ਸਿੰਘ (smc ਮੈਂਬਰ)ਪੂਜਾ (ਚੇਅਰ ਪਰਸਨ), ਹੋਰ ਪਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *