ਸਰਹਿੰਦ, ਰੂਪ ਨਰੇਸ਼: ਦ ਹਿਊਮਨ ਰਾਈਟਸ ਅਤੇ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ, 23 ਮਾਰਚ ਦੇ ਮਹਾਨ ਸ਼ਹੀਦਾਂ ਸ੍ਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਸ਼ਹਾਦਤ ਨੂੰ ਸਮਰਪਿਤ,’ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ” ਯੁੱਧ-ਨਸ਼ਿਆਂ ਵਿਰੁੱਧ” ਅਧੀਨ ਮੋਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਫ਼ਰੰਟ ਦੇ ਸੂਬਾ ਪ੍ਰਧਾਨ ਡਾ ਐਮ ਐਸ ਰੋਹਟਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਇਸ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹਰਵਿੰਦਰ ਸਿੰਘ ਟਿਵਾਣਾ , ਤੇ ਸਾਂਝ ਕੇਂਦਰ ਤੋਂ ਪੁਲਿਸ ਇੰਸਪੈਕਟਰ ਰਾਜੀਵ ਰਾਏ ਅਤੇ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਸਰਹਿੰਦ ਦੇ ਮੁਖੀ ਸ੍ਰੀ ਰਣਧੀਰ ਸਿੰਘ ਹੋਰਾਂ ਨੇ ਰਵਾਨਾ ਕੀਤਾ। ਇਹ ਰੈਲੀ ਸਰਹਿੰਦ ਰੋਪੜ ਅੱਡੇ ਤੋਂ ਸ਼ੁਰੂ ਹੋ ਕੇ ਫਤਹਿਗੜ੍ਹ ਸਾਹਿਬ ਤੋਂ ਹੁੰਦੀ ਹੋਈ ਬਸੀ ਪਠਾਣਾ ਦੇ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਰਸੂਲਪੁਰ ਜਾ ਕੇ ਸਮਾਪਿਤ ਹੋਈ। ਇਸ ਮੌਕੇ ਸ੍ਰ ਟਿਵਾਣਾ ਵੱਲੋਂ ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਵੱਲੋਂ ਨਸ਼ਿਆਂ ਖਿਲਾਫ਼ ਕੀਤਾ ਜਾ ਰਹੇ ਉਪਰਾਲੇ ਦੀ ਪ੍ਰਸੰਸ਼ਾ ਕੀਤੀ ਗਈ, ਉਹਨਾਂ ਕਿਹਾ ਕਿ ਨਸ਼ਿਆਂ ਵਰਗੇ ਕੋਹੜ ਨੂੰ ਖ਼ਤਮ ਕਰਨ ਲਈ ਜ਼ਿਲ੍ਹੇ ਦੀਆਂ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਪ੍ਰਸਾਸ਼ਨ ਲਈ ਅਤਿ ਜਰੂਰੀ ਹੈ। ਪੁਲਿਸ ਇੰਸਪੈਕਟਰ ਸ੍ਰੀ ਰਾਏ ਨੇ ਕਿਹਾ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਲਾਵਾਂਗੇ | ਸ੍ਰ ਰਣਧੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਪ੍ਰਤੀ ਜਾਗਰੂਕਤਾ ਲਹਿਰ ਚਲਾਉਣੀ ਅਤਿ ਲਾਜ਼ਮੀ ਹੋ ਗਈ ਹੈ। ਇਸ ਮੌਕੇ ਫ਼ਰੰਟ ਦੇ ਸੂਬਾ ਪ੍ਰਧਾਨ ਡਾ ਐਮ ਐਸ ਰੋਹਟਾ ਵੱਲੋਂ ਰੈਲੀ ਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ, ਉਹਨਾਂ ਕਿਹਾ ਕਿ ਸਾਡੀ ਸੰਸਥਾ ਹਰ ਸਮੇਂ ਨਸ਼ੇ ਵਰਗੇ ਨਾਜੁਕ ਮੁਦਿਆਂ ਤੇ ਪ੍ਰਸਾਸ਼ਨ ਦਾ ਸਾਥ ਦੇਣ ਲਈ ਤਿਆਰ ਹੈ। ਚੇਅਰਮੈਨ ਵੈਦ ਧਰਮ ਸਿੰਘ ਸੈਣੀ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਕੱਢਣ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ।
ਇਸ ਮੌਕੇ ਰੈਲੀ ਚ ਵਿਸ਼ੇਸ਼ ਤੌਰ ਤੇ ਫ਼ਰੰਟ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਇੰਸਪੈਕਟਰ ਜਗਬੀਰ ਸਿੰਘ ਸੇਵਾ ਮੁਕਤ, ਮੈਡੀਕਲ ਵਿੰਗ ਦੇ ਚੇਅਰਮੈਨ ਡਾ ਜੇ ਐਸ ਬਾਜਵਾ, ਜਨਰਲ ਸਕੱਤਰ ਗੁਰਸੇਵਕ ਜਮੀਤਗੜ੍ਹ, ਡਿਪਟੀ ਚੇਅਰਮੈਨ ਪੰਕਜ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕੈਪਟਨ ਹਰਭਜਨ ਸਿੰਘ ਚੀਮਾ ਸੇਵਾ ਮੁਕਤ, ਕੈਪਟਨ ਅਮਰੀਕ ਸਿੰਘ, ਕੈਪਟਨ ਭੀਮ ਸਿੰਘ, ਖਜਾਨਚੀ ਹੰਸ ਰਾਜ ਤਲਾਣੀਆਂ, ਜੋਇੰਟ ਸਕੱਤਰ ਡਾ ਕੁਲਦੀਪ ਸਿੰਘ ਤੇ ਗੁਰਸੇਵਕ ਮਜ਼ਾਤ, ਭਗਵਾਨ ਸਿੰਘ ਚੰਡੀਗੜ੍ਹ,ਕ੍ਰਿਸ਼ਨ ਗੋਪਾਲ,ਗੁਰਨੈਲ ਸਿੰਘ, ਮੁਕੇਸ਼ ਅਰੋੜਾ, ਵਿੱਕੀ ਰਾਏ ਜਿਲ੍ਹਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਫਤਹਿਗੜ੍ਹ ਸਾਹਿਬ, ਡਾ ਹਜਾਰਾ ਸਿੰਘਮੋਹਾਲੀ, ਕੈਪਟਨ ਕੇਸਰ ਸਿੰਘ, ਸੂਬੇ. ਗੁਰਮੁਖ ਸਿੰਘ ਅਮਲੋਹ, ਵਿਸ਼ਾਖੀ ਰਾਮ ਐਮ ਸੀ ਤਲਾਣੀਆਂ, ਅਮਰਜੀਤ ਸਿੰਘ ਢੋਲੀ, ਏ ਐਸ ਆਈ ਕੁਲਦੀਪ ਸਿੰਘ, ਏ ਐਸ ਆਈ ਗੁਰਦੀਪ ਸਿੰਘ, ਏ ਐਸ, ਆਈ ਕੁਲਵਿੰਦਰ ਸਿੰਘ ਹੈਡ ਕੈਂਸਟੇਬਲ ਗੁਰਦੀਪ ਸਿੰਘ, ਕਿੰਦਰਜੀਤ ਸਿੰਘ, ਹਰਸ਼ਿਤ ਗੁਪਤਾ, ਰਣਜੀਤ ਸਿੰਘ ਬੂਟਾ ਤੇ ਰਤਨ ਚੰਦ ਸੈਣੀ ਆਦਿ ਹਾਜ਼ਿਰ ਸਨ।