ਬੱਸੀ ਪਠਾਣਾਂ, ਰੂਪ ਨਰੇਸ਼: ਡੇਰਾ ਬਾਬਾ ਪੁਸ਼ਪਾ ਨੰਦ ਜੀ ਮੁੱਲਾਂਪੁਰ ਦੇ ਗੱਦੀ ਨਸ਼ੀਨ ਬਾਬਾ ਬਲਵਿੰਦਰ ਦਾਸ ਜੀ ਨੂੰ ਪ੍ਰਯਾਗਰਾਜ ਵਿਖੇ ਮਹਾਂ ਕੁੰਭ ਤੇ ਜਾਣ ਸਮੇਂ ਬੱਸੀ ਪਠਾਣਾ ਵਿਖੇ ਰਜੇਸ਼ ਸਿੰਗਲਾ ਸੂਬਾ ਪ੍ਰੈੱਸ ਸਕੱਤਰ ਆੜਤੀ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਦਸਾਲੇ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਰਜੇਸ਼ ਸਿੰਗਲਾ ਨੇ ਕਿਹਾ ਕਿ ਬਾਬਾ ਬਲਵਿੰਦਰ ਦਾਸ ਜੀ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਹਨ। ਅੱਜ ਵੀ ਉਹ ਮਹਾ ਕੁੰਭ ਤੇ ਜਾਣ ਸਮੇ ਸੰਗਤਾ ਲਈ ਲੰਗਰ ਲਗਾਉਣ ਲਈ ਪੂਰਾ ਰਾਸ਼ਨ ਨਾਲ ਲੇ ਕੇ ਚੱਲੇ ਹਨ। ਇਸ ਮੌਕੇ ਤੇ ਬਾਬਾ ਬਲਵਿੰਦਰ ਦਾਸ ਜੀ ਵੱਲੋਂ ਰਜੇਸ਼ ਸਿੰਗਲਾ ਅਤੇ ਸੰਗਤਾਂ ਵੱਲੋਂ ਬੱਸੀ ਪਠਾਣਾ ਵਿਖੇ ਉਹਨਾਂ ਦੇ ਪਹੁੰਚਣ ਤੇ ਉਹਨਾਂ ਨੂੰ ਸਨਮਾਨਿਤ ਕਰਨ ਤੇ ਰਜੇਸ਼ ਸਿੰਗਲਾ ਅਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਬਾਬਾ ਬਲਵਿੰਦਰ ਦਾਸ ਜੀ ਨੇ ਕਿਹਾ ਕਿ ਇਸ ਮਹਾਕੁੰਭ ਦਾ ਸਿੱਖ ਇਤਹਾਸ ਦੇ ਵਿੱਚ ਵੀ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਇਸ ਮਹਾਂ ਕੁੰਭ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ,ਮਾਤਾ ਗੁਜਰੀ ਜੀ ਉਹਨਾ ਦੇ ਭਰਾ ਮਾਮਾ ਕਿਰਪਾ ਚੰਦ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਸਮੇਤ 600 ਪ੍ਰਾਣੀਆਂ ਨੇ ਮਹਾਰਾਜ ਜੀ ਦੇ ਨਾਲ 1666 ਵਿੱਚ ਮੱਕਰ ਸਕਰਾਤੀ ਵਾਲੇ ਦਿਨ ਇਸ ਪਾਵਨ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਸੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਰਿੰਦਰ ਕੁਮਾਰ ਨਰਦੇਵ ਸਿੰਘ, ਕੁਲਵੀਰ ਸਿੰਘ, ਸੁਖਬੀਰ ਸਿੰਘ, ਹਰਮਨ ਸਿੰਘ ਅਤੇ ਸਟੇਟ ਐਵਾਰਡੀ ਨੌਰੰਗ ਸਿੰਘ ਸਮੇਤ ਸੰਗਤ ਹਾਜਰ ਸੀ।