ਵਿਸਤਾਰ ਸਿਰਫ ਬਾਹਰੋਂ ਨਹੀਂ, ਅੰਦਰੋਂ ਵੀ ਹੋਵੇ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਚੰਡੀਗੜ/ ਪੰਚਕੁਲਾ/ ਮੋਹਾਲੀ/ਸਰਹਿੰਦ ਪਿੰਪਰੀ (ਪੁਣੇ), ਰੂਪ ਨਰੇਸ਼: “ਵਿਸਤਾਰ ਸਿਰਫ ਬਾਹਰੋਂ ਨਹੀਂ, ਅੰਦਰੋਂ ਵੀ ਹੋਵੇ। ਹਰ ਕਾਰਜ ਕਰਦੇ ਸਮੇਂ ਇਸ ਨਿਰੰਕਾਰ ਪ੍ਰਭੂ ਪਰਮਾਤਮਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ ਪਰ ਇਹ ਪਹਚਾਣ ਸਭ ਤੋਂ ਪਹਿਲਾਂ ਜਰੂਰੀ ਹੈ। ਇਸ ਨਿਰੰਕਾਰ ਨੂੰ ਜਾਣ ਕੇ ਮਨੁੱਖ ਆਪਣੇ ਅੰਦਰੂਨੀ ਮਨ ਨੂੰ ਆਧਿਆਤਮਿਕ ਆਧਾਰ ਦੇ ਸਕਦਾ ਹੈ।” ਇਹ ਵਿਚਾਰ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਹਾਰਾਸ਼ਟਰ ਦੇ 58ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿੱਚ ਉਪਸਥਿਤ ਵਿਸ਼ਾਲ ਮਨੁੱਖੀ ਪਰਿਵਾਰ ਨੂੰ ਸੰਬੋਧਤ ਕਰਦੇ ਹੋਏ ਪ੍ਰਗਟ ਕੀਤੇ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਆਦਰਨੀਅ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਸਨਿਧਿਆ ਵਿੱਚ ਆਯੋਜਿਤ ਇਸ ਤਿੰਨ ਦਿਵਸੀ ਸੰਤ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਭਗਤ ਸ਼ਾਮਲ ਹੋਏ ਅਤੇ ਸਤਗੁਰੂ ਦੇ ਦਿਵਯ ਦਰਸ਼ਨ ਅਤੇ ਉਪਦੇਸ਼ਾਂ ਦਾ ਲਾਭ ਲੈ ਰਹੇ ਹਨ।

ਇਸ ਸਮਾਗਮ ਵਿੱਚ ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਸਰਹਿੰਦ ਅਤੇ ਪੰਜਾਬ ਤੋਂ ਸੈਂਕੜੇ ਸ਼ਰਧਾਲੂਆਂ ਭਗਤ ਸ਼ਾਮਲ ਹੋਏ।

ਸਤਿਗੁਰੂ ਮਾਤਾ ਜੀ ਨੇ ਆਪਣੇ ਆਸ਼ੀਰਵਚਨ ਵਿੱਚ ਅੱਗੇ ਕਿਹਾ ਕਿ ਭਗਤੀ ਦਾ ਕੋਈ ਨਿਸ਼ਚਿਤ ਸਮਾਂ ਜਾਂ ਸਥਾਨ ਨਹੀਂ ਹੁੰਦਾ, ਇਹ ਜੀਵਨ ਦੇ ਹਰ ਪਲ ਹੋ ਸਕਦੀ ਹੈ। ਉਦਾਹਰਨ ਦੇ ਤੌਰ ‘ਤੇ ਕਿਹਾ ਕਿ ਜਿਵੇਂ ਇੱਕ ਫੁੱਲ ਆਪਣੀ ਖੁਸ਼ਬੂ ਹਰ ਸਮੇਂ ਬਿਨਾ ਕਿਸੇ ਯਤਨ ਦੇ ਚਾਰ ਚੁਫੇਰੇ ਫੈਲਾਉਂਦਾ ਹੈ, ਤਿਵੇਂ ਹੀ ਭਗਤੀ ਦਾ ਅਸਲੀਅਤ ਅਨੁਭਵ ਬਿਨਾ ਕਿਸੇ ਦਿਖਾਵੇ ਦੇ ਅੰਦਰ ਹੀ ਅਪਣਾਇਆ ਜਾਂਦਾ ਹੈ। ਭਗਤੀ ਸਿਰਫ ਕੋਈ ਕ੍ਰਿਆ ਨਹੀਂ ਹੈ, ਬਲਕਿ ਇਹ ਜੀਵਨ ਦੇ ਹਰ ਖੇਤਰ ਵਿੱਚ ਪਰਮਾਤਮਾ ਦੀ ਹਾਜ਼ਰੀ ਦਾ ਅਹਿਸਾਸ ਹੈ।

ਸਤਿਗੁਰੂ ਮਾਤਾ ਜੀ ਨੇ ਸਪੱਸ਼ਟ ਕੀਤਾ ਕਿ ਭਗਤੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਫ਼ਰਜਾਂ ਦੀ ਪਾਲਣਾ ਵੀ ਪਰਮਾਤਮਾ ਦੇ ਨਿਰਾਕਾਰ ਰੂਪ ਨਾਲ ਜੁੜੀ ਹੋਈ ਹੈ, ਜੋ ਹਰ ਜਗ੍ਹਾ ਅਤੇ ਹਰ ਵੇਲੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਿਰਫ ਬਾਹਰੀ ਦਿਖਾਵੇ ਲਈ ਸਤਸੰਗ ਵਿੱਚ ਜਾਂਦਾ ਹੈ ਤਾਂ ਉਹ ਅਸਲੀ ਭਗਤੀ ਤੋਂ ਦੂਰ ਹੈ। ਸੱਚੀ ਭਗਤੀ ਤਾਂ ਉਹ ਹੁੰਦੀ ਹੈ ਜਦੋਂ ਮਨ, ਵਚਨ ਅਤੇ ਕਰਮ ਨਾਲ ਆਤਮਾ ਪਰਮਾਤਮਾ ਦੇ ਨਾਲ ਏਕ ਰੂਪ ਹੋ ਜਾਂਦੀ ਹੈ। ਇਸ ਨਾਲ ਸਹਿਜ ਤੌਰ ‘ਤੇ ਜੀਵਨ ਵਿੱਚ ਪਿਆਰ ਅਤੇ ਸੇਵਾ ਦਾ ਭਾਵ ਉਤਪੰਨ ਹੁੰਦਾ ਹੈ। ਭਗਤੀ ਦੇ ਮਾਧਿਅਮ ਨਾਲ ਨਾ ਸਿਰਫ ਇੱਕ ਵਿਅਕਤੀ ਦਾ ਜੀਵਨ ਬਦਲਦਾ ਹੈ, ਸਗੋਂ ਸਮਾਜ ਵਿੱਚ ਵੀ ਸਕਾਰਾਤਮਕ ਬਦਲਾਅ ਲਿਆ ਸਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਆਤਮਿਕ ਉਨਤੀ ਲਈ ਪਰਮਾਤਮਾ ਦੀ ਭਗਤੀ ਨੂੰ ਆਪਣੇ ਜੀਵਨ ਵਿੱਚ ਤਰਜੀਹ ਦੇਣ ਦੀ ਪ੍ਰੇਰਨਾ ਪ੍ਰਾਪਤ ਕਰਵਾਉਣਾ ਹੈ।

ਸਤਿਗੁਰੂ ਮਾਤਾ ਜੀ ਨੇ ਸਮਾਜ ਵਿੱਚ ਸਮਰਸਤਾ ਬਣਾਈ ਰੱਖਣ, ਵਾਤਾਵਰਨ ਦੀ ਰੱਖਿਆ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਨੂੰ ਭਗਤੀ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਜੀਵਨ ਵਿੱਚ ਕਿਸੇ ਵੀ ਹਾਲਤ ਵਿੱਚ ਭਗਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਜੀਵਦੇ ਜੀ ਭਗਤੀ ਅਤੇ ਆਤਮਿਕ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਨ ਕਿਉਂਕਿ ਜੀਵਨ ਅਣਿਸ਼ਚਿਤ ਹੈ। ਇਸੇ ਲਈ ਸਾਨੂੰ ਹਰ ਪਲ ਪਰਮਾਤਮਾ ਦੀ ਹਾਜ਼ਰੀ ਮਹਿਸੂਸ ਕਰਨੀ ਚਾਹੀਦੀ ਹੈ।

ਸਮਾਗਮ ਵਿੱਚ ਸੇਵਾਦਲ ਰੈਲੀ ਦਾ ਆਯੋਜਨ

ਨਿਰੰਕਾਰੀ ਸਮਾਗਮ ਦੇ ਵਿੱਚ ਇੱਕ ਭਵਿਆ ਸੇਵਾਦਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਅਤੇ ਪੁਰਸ਼ ਸਵੈਸੇਵਕ ਆਪਣੀ ਖਾਕੀ ਵਰਦੀਆਂ ਵਿੱਚ ਸਜਕੇ ਸ਼ਾਮਲ ਹੋਏ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਆਦਰਨੀਅ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਰੈਲੀ ਵਿੱਚ ਆਗਮਨ ਹੋਣ ‘ਤੇ ਮਿਸ਼ਨ ਦੇ ਸੇਵਾਦਲ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਅਤੇ ਅਭਿਨੰਦਨ ਕੀਤਾ। ਇਸ ਤੋਂ ਬਾਅਦ ਇਸ ਦਿਵਯ ਯੁਗਲ ਨੇ ਸੇਵਾਦਲ ਰੈਲੀ ਦਾ ਅਵਲੋਕਨ ਕੀਤਾ ਅਤੇ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਿਸ਼ਨ ਦੇ ਸ਼ਾਂਤੀ-ਪ੍ਰਤੀਕ ਸ਼ੁੱਧ ਧਵਜ ਦਾ ਅਰੋਹਣ ਕੀਤਾ।

ਰੈਲੀ ਵਿੱਚ ਮਿਸ਼ਨ ਦੀਆਂ ਸਿੱਖਿਆਵਾਂ ‘ਤੇ ਅਧਾਰਿਤ ਲਘੂ ਨਾਟਿਕਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਦੇ ਮਾਧਿਅਮ ਨਾਲ ਭਗਤੀ ਵਿੱਚ ਸੇਵਾ ਦੇ ਮਹੱਤਵ ਨੂੰ ਜ਼ਾਹਰ ਕੀਤਾ ਗਿਆ। ਪ੍ਰਮੁੱਖ ਨਾਟਿਕਾਵਾਂ ਦੁਆਰਾ ਯਾਤਰਾ ਵਿਵੇਕ ਦੀ ਓਰ, ਸੇਵਾ ਵਿੱਚ ਕਰਤਵ ਦੀ ਭਾਵਨਾ ਆਦਿ ਸਿੱਖਿਆਵਾਂ ਦੀ ਪ੍ਰੇਰਨਾ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਸ਼ਾਰੀਰਿਕ ਕਸਰਤ ਅਤੇ ਮਲਖੰਭ ਵਰਗੇ ਕੌਸ਼ਲ ਪ੍ਰਦਰਸ਼ਨ ਵੀ ਕੀਤੇ ਗਏ, ਜਿਨ੍ਹਾਂ ਰਾਹੀਂ ਮਾਨਸਿਕ ਅਤੇ ਸ਼ਾਰੀਰਿਕ ਤੰਦਰੁਸਤੀ ਤੇ ਜ਼ੋਰ ਦਿੱਤਾ ਗਿਆ।

ਰੈਲੀ ਵਿੱਚ ਸੇਵਾਦਲ ਭਾਈ-ਭੈਣਾਂ ਨੂੰ ਆਪਣੇ ਆਸ਼ੀਰਵਾਦ ਦਿੰਦੇ ਹੋਏ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਸੇਵਾਦਲ ਦੇ ਮੈਂਬਰ 24 ਘੰਟੇ ਸੇਵਾ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਅਹੰਕਾਰ ਤੋਂ ਮੁਕਤ ਹੋ ਕੇ ਮਰਿਆਦਾ ਅਤੇ ਅਨੁਸ਼ਾਸਨ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ।

ਬਾਲ ਪ੍ਰਦਰਸ਼ਨੀ

58ਵੇਂ ਨਿਰੰਕਾਰੀ ਸੰਤ ਸਮਾਗਮ ਦਾ ਪ੍ਰਮੁੱਖ ਆਕਰਸ਼ਣ ਬਣੀ ਬਾਲ ਪ੍ਰਦਰਸ਼ਨੀ। ਮਹਾਰਾਸ਼ਟਰ ਦੇ ਲਗਭਗ 17 ਸ਼ਹਿਰਾਂ ਦੇ ਮਾਡਲਾਂ ਨੇ ਆਪਣੀ ਹਾਜ਼ਰੀ ਦਰਸਾਈ। “ਵਿਸਤਾਰ ਅਸੀਮ ਦੀ ਓਰ” ਮਾਡਲ ਦੇ ਰਾਹੀਂ ਜੀਵਨ ਨੂੰ ਅਸੀਮ ਪਰਮਾਤਮਾ ਵੱਲ ਵਿਸਤਾਰਿਤ ਕਰਨ ਦੀ ਪ੍ਰੇਰਨਾ ਪ੍ਰਾਪਤ ਹੋਈ।

Oplus_131072
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ