ਸਰਹਿੰਦ, ਰੂਪ ਨਰੇਸ਼: ਬੀਡੀਪੀਓ ਦਫਤਰ ਸਰਹੰਦ ਵਿਖੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ੍ਹ ਸਾਹਿਬ ਵੱਲੋਂ ਕਾਨੂੰਨੀ ਸੇਵਾਵਾਂ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਕੰਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ੍ਹ ਸਾਹਿਬ ਜੀ ਅਤੇ ਸ਼੍ਰੀਮਤੀ ਦੀਪਤੀ ਗੋਇਲ ਚੀਫ ਜੁਡੀਸ਼ੀਅਲ ਮਜਿਸਟਰੇਟ ਕੰਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੇ ਅਦੇਸਾ ਅਨੁਸਾਰ ਲਗਾਇਆ ਗਿਆ। ਇਸ ਕੈਂਪ ਵਿੱਚ ਸਟੇਟ ਐਵਾਰਡੀ ਨੌਰੰਗ ਸਿੰਘ ਵੱਲੋਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਵਕੀਲਾਂ ਦੀ ਮੁਫਤ ਸਲਾਹ, ਲੀਗਲ ਸੇਵਾਵਾਂ, ਕੋਰਟ ਫੀਸ ਪੋਕਸੋ ਐਕਟ, ਜੇ ਜੇ ਬੋਰਡ ਅਤੇ ਲੋਕ ਅਦਾਲਤ ਅਤੇ ਸਥਾਈ ਅਦਾਲਤ ਬਾਰੇ ਪੰਚਾ ਅਤੇ ਸਰਪੰਚਾ ਨੂੰ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਪੰਚਾਇਤਾ ਨੂੰ ਟ੍ਰੈਫਿਕ ਕਨੂੰਨਾ ਵਿੱਚ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਸਿਆ ਤੋ ਦੂਰ ਰਹਿਣ ਲਈ ਪ੍ਰੇਰਤ ਕੀਤਾ। ਇਸ ਮੌਕੇ ਤੇ ਅਪਰਾਧਾਂ ਨੂੰ ਕਿਵੇਂ ਘੱਟ ਕੀਤਾ ਜਾਵੇ ਬਾਰੇ ਵੀ ਪੰਚਾਇਤਾ ਨਾਲ ਵਿਸਥਾਰ ਪੂਰਵਕ ਚਰਚਾ ਹੋਈ।
ਇਸ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਏ ਮਨਦੀਪ ਕੋਰ ਅਤੇ ਸਟੇਟ ਐਵਾਰਡੀ ਬੀ ਡੀ ਪੀ ਓ ਦਫਤਰ ਦੇ ਸਟਾਫ ਅਤੇ ਪੰਚਇਤਾ ਨੇ ਵੱਧੀਆ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਮੋਕੇ ਤੇ ਬੀਡੀਪੀਓ ਦੀਪ ਸ਼ੀਖਾ ਗਰਗ, ਪ੍ਰਦੀਪ ਕੁਮਾਰ ਪੰਚਾਇਤ ਅਫਸਰ, ਰਿਸੋਰਸ ਪਰਸਨ ਐਡਵੋਕੇਟ ਮਨਮੀਤ ਸਿੰਘ, ਹਰਪ੍ਰੀਤ ਸਿੰਘ ਤੂਰ ਐਸ ਆਈ ਆਰ ਡੀ, ਦਵਿੰਦਰਜੀਤ ਸਿੰਘ ਸਟੈਨੋ, ਨਰਿੰਦਰਜੀਤ ਸਿੰਘ ਗ੍ਰਾਮ ਸੇਵਕ, ਦਿਲਪ੍ਰੀਤ ਸਿੰਘ ਕਲਰਕ, ਹਰਵੀਰ ਸਿੰਘ ਪੰਚਾਇਤ ਸਕੱਤਰ, ਅਤਿੰਦਰ ਕੁਮਾਰ ਪੰਚਾਇਤ ਸਕੱਤਰ ਸਮੇਤ ਵੱਖੋ ਵੱਖਰੇ ਪਿੰਡਾਂ ਦੇ ਪੰਚ ਅਤੇ ਸਰਪੰਚ ਸਾਹਿਬਾਨ ਆਦਿ ਹਾਜ਼ਰ ਸਨ।