ਮੋਹਾਲੀ ਐਸ.ਏ.ਐਸ.ਨਗਰ, ਰੂਪ ਨਰੇਸ਼:
ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਅਸ਼ੀਰਵਾਦ ਸਦਕਾ ਤੀਸਰਾ ਖੂਨਦਾਨ ਕੈਂਪ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ, ਸੈਕਟਰ 74 ਟੀ.ਡੀ.ਆਈ.ਸਿਟੀ ਬ੍ਰਾਂਚ ਵਿਖੇ ਲਗਾਇਆ ਗਿਆ।
ਖੂਨਦਾਨ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੇ ਨੁਮਾਇੰਦੇ ਸ੍ਰੀ ਐਚ.ਐਸ.ਚਾਵਲਾ ਦੇ ਨਾਲ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ, ਸਥਾਨਕ ਸੰਯੋਜਕ ਡਾ: ਸ਼੍ਰੀਮਤੀ ਜੇ.ਕੇ .ਚੀਮਾ ਜੀ, ਟੀਡੀਆਈ ਸਿਟੀ ਬ੍ਰਾਂਚ ਦੇ ਮੁਖੀ ਸ਼੍ਰੀ ਗੁਰਪ੍ਰਤਾਪ ਸਿੰਘ ਜੀ ਅਤੇ ਹੋਰ ਸਥਾਨਕ ਪਤਵੰਤਿਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਕਰ ਕਮਲਾਂ ਦੁਆਰਾ ਕੀਤਾ ਗਿਆ।
ਕੈਂਪ ਵਿੱਚ 166 ਸ਼ਰਧਾਲੂਆਂ ਮਰਦ ਅਤੇ ਔਰਤਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਅਪਣਾ ਯੋਗਦਾਨ ਪਾਇਆ।
ਇਸ ਮੌਕੇ ਸ੍ਰੀ ਚਾਵਲਾ ਜੀ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਮਨੁੱਖਤਾ ਲਈ ਜੀਵਨ ਸਮਰਪਿਤ ਕਰਨ ਦੀ ਪ੍ਰੇਰਨਾ ਦੇ ਰਹੇ ਹਨ। ਮਨੁੱਖੀ ਖੂਨ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ “ਨਰ ਸੇਵਾ ਨਰਾਇਣ ਪੂਜਾ” ਦੀ ਉੱਤਮ ਉਦਾਹਰਣ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਨ, “ਇਨਸਾਨ ਦਾ ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਅਤੇ ਸਾਰੇ ਸ਼ਰਧਾਲੂ ਇਸ ਨੂੰ ਲਾਗੂ ਕਰ ਰਹੇ ਹਨ।
ਸ਼੍ਰੀ ਓ.ਪੀ ਨਿਰੰਕਾਰੀ ਜ਼ੋਨਲ ਇੰਚਾਰਜ ਨੇ ਦੱਸਿਆ ਕਿ ਚੰਡੀਗੜ੍ਹ ਜ਼ੋਨ ਵਿੱਚ ਹਰ ਮਹੀਨੇ ਦੋ ਤੋਂ ਤਿੰਨ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਬਹੁਤ ਸਾਰੇ ਖੂਨਦਾਨੀ ਇਸ ਪਰਉਪਕਾਰ ਦੇ ਕੰਮ ਵਿੱਚ ਹਿੱਸਾ ਲੈ ਰਹੇ ਹਨ।
ਟੀਡੀਆਈ ਸਿਟੀ ਬਰਾਂਚ ਦੇ ਮੁਖੀ ਗੁਰਪ੍ਰਤਾਪ ਸਿੰਘ ਅਤੇ ਮੁਹਾਲੀ ਦੇ ਸੰਯੋਜਕ ਡਾ.ਜੇ. ਕੇ. ਚੀਮਾ ਜੀ ਦੇ ਨਾਲ ਮੁੱਖ ਮਹਿਮਾਨ ਸ੍ਰੀ ਐਚ.ਐਸ.ਚਾਵਲਾ ਅਤੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਇਸ ਖੂਨਦਾਨ ਕੈਂਪ ਵਿੱਚ ਪਹੁੰਚੇ ਅਤੇ ਖੂਨਦਾਨੀਆਂ, ਸ਼ਰਧਾਲੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਸ਼੍ਰੀ ਗੁਰਪ੍ਰਤਾਪ ਸਿੰਘ ਜੀ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਵੱਲੋਂ ਪਹਿਲਾ ਖੂਨਦਾਨ ਕੈਂਪ ਸਾਲ 1986 ਵਿੱਚ ਦਿੱਲੀ ਵਿਖੇ ਲਗਾਇਆ ਗਿਆ ਸੀ। ਇਸ ਕੈਂਪ ਵਿੱਚ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਖੁਦ ਖੂਨਦਾਨ ਕੀਤਾ ਅਤੇ ਮਿਸ਼ਨ ਦੇ ਸ਼ਰਧਾਲੂਆਂ ਵੱਲੋਂ ਇਹ ਮੁਹਿੰਮ ਪਿਛਲੇ 38 ਸਾਲਾਂ ਤੋਂ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਵਿੱਚ ਹੁਣ ਤੱਕ ਕਰੀਬ ਨੌਂ ਹਜ਼ਾਰ ਖੂਨਦਾਨ ਕੈਂਪਾਂ ਵਿੱਚ ਚੌਦਾਂ ਲੱਖ ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਾ ਹੈ।
ਸੰਤ ਨਿਰੰਕਾਰੀ ਮਿਸ਼ਨ ਦੀ ਤਰਫੋਂ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਸੰਸਾਰ ਭਰ ਵਿੱਚ ਸਮੇਂ-ਸਮੇਂ ‘ਤੇ ਲੋਕਾਂ ਦੀ ਭਲਾਈ ਲਈ ਕਈ ਹੋਰ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦਾ ਸਹੀ ਢੰਗ ਨਾਲ ਵਿਕਾਸ ਕੀਤਾ ਜਾ ਸਕੇ। ਇਸ ਵਿੱਚ ਸਵੱਛਤਾ ਮੁਹਿੰਮ, ਬੂਟੇ ਲਗਾਉਣ, ਵਨ ਨੇਸ ਵਨ, ਪ੍ਰੋਜੈਕਟ ਅੰਮ੍ਰਿਤ, ਮੁਫਤ ਮੈਡੀਕਲ ਸਲਾਹ ਕੇਂਦਰ, ਅੱਖਾਂ ਦਾ ਮੁਫਤ ਕੈਂਪ, ਕੁਦਰਤੀ ਆਫਤਾਂ ਵਿੱਚ ਲੋੜਵੰਦਾਂ ਦੀ ਸਹਾਇਤਾ, ਮਹਿਲਾ ਸਸ਼ਕਤੀਕਰਨ ਅਤੇ ਬਾਲ ਵਿਕਾਸ ਵਰਗੀਆਂ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ।
ਇਸ ਕੈਂਪ ਵਿੱਚ ਪੀ.ਜੀ.ਆਈ ਤੋਂ ਡਾ: ਮਨਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਮੁਹਾਲੀ ਤੋਂ ਡਾ: ਸਾਨੀਆ ਸ਼ਰਮਾ ਬੀ.ਟੀ.ਓ ਦੀ ਅਗਵਾਈ ਵਾਲੀ ਟੀਮ ਵੱਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ।
ਇਸ ਖੂਨਦਾਨ ਕੈਂਪ ਦੇ ਆਯੋਜਨ ਵਿੱਚ ਸਥਾਨਕ ਸੇਵਾਦਲ ਯੂਨਿਟਾਂ ਦੇ ਬਹੁਤ ਸਾਰੇ ਮਰਦ ਅਤੇ ਔਰਤਾਂ ਨੇ ਅਣਥੱਕ ਯੋਗਦਾਨ ਪਾਇਆ।
ਖੂਨਦਾਨੀਆਂ ਲਈ ਨਾਸ਼ਤੇ ਦੇ ਨਾਲ-ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।