ਸਰਹਿੰਦ, ਥਾਪਰ :
ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਨਵੇਂ ਸਮਾਜ ਦੀ ਰਚਨਾ ਕਰ ਸਕਦੇ ਹਾਂ। ਇਹ ਗੱਲ ਜਸਕਰਨ ਸਿੰਘ ਬੇਦੀ ਨੇ ਅੱਜ ਚੁੰਗੀ ਨੰਬਰ 4 ਪ੍ਰੋ ਅਲਟੀਮੇਟ ਜਿਮ ਦਾ ਉਦਘਾਟਨ ਕਰਨ ਤੋ ਬਾਅਦ ਕਹੀ। ਉਹਨਾਂ ਕਿਹਾ ਕਿ ਕਸਰਤ, ਯੋਗਾ,ਸੈਰ,ਜਿਮ, ਬਾਲੀਵੁੱਡ, ਜੁਮਬਾ ਅੱਜ ਸਮੇਂ ਦੀ ਜਰੂਰਤ ਹੈ ਤੇ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਅੱਜ ਨੌਜਵਾਨ ਨਸ਼ਿਆ ਦੇ ਦਲਦਲ ਵਿੱਚ ਫਸਦਾ ਜਾ ਰਿਹਾ ਹੈ।ਇਸ ਲਈ ਯੋਗ, ਜਿਮ ਕਰਨਾ ਜ਼ਰੂਰੀ ਹੈ।ਜਿਥੇ ਉਹ ਤੰਦਰੁਸਤ ਰਹੇਗਾ ਦੇਸ਼ ਤੇ ਸਮਾਜ ਨੂੰ ਨਵੀ ਸੇਧ ਦੇਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਜਤਿੰਦਰ ਸਿੰਘ ,ਅਨੁਜ, ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ।