ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਮਹਿਲਾ ਮੁੱਖੀ ਮੀਨੂ ਬਾਲਾ, ਪੋ੍ਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਅਤੇ ਕੁਲਦੀਪ ਕੌਰ ਦੀ ਦੇਖਰੇਖ ਹੇਠ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਣਾਂ ਵਿਖੇ ਅਨੀਮੀਆ ਮੁਕਤ ਜਾਂਚ ਕੈਂਪ ਲਗਾਇਆ ਗਿਆ। ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਵਿਦਿਆਰਥੀਆਂ ਨੂੰ ਅਨੀਮੀਆ ਦੇ ਲਛਣਾਂ ਬਾਰੇ ਅਤੇ ਬਚਾਓ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੋਸ਼ਟਿਕ ਅਤੇ ਸੰਤੁਲਨ ਖੁਰਾਕ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਸ਼ਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਰਹੇ। ਸਾਨੂੰ ਸਮੇਂ ਸਮੇਂ ਤੇ ਆਪਣੀ ਜਾਂਚ ਕਰਵਾਉਦੇਂ ਰਹਿਣਾ ਚਾਹੀਦਾ ਹੈ। ਪੋ੍ਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਨੇ ਨਵੀਂ ਪਹਲ ਕਰਦਿਆਂ ਆਪਣਾ ਜਨਮਦਿਨ ਸਕੂਲ ਦੇ ਬਚਿਆਂ ਨਾਲ ਕੇਕ ਕਟ ਕੇ ਮਨਾਇਆ ਅਤੇ ਬਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ। ਓਹਨਾਂ ਨੇ ਆਪਣੇ ਪਤੀ ਰਵਿੰਦਰ ਰਿੰਕੁ ਨਾਲ ਮਿਲਕੇ ਤਕਰੀਬਨ 149 ਵਿਦਿਆਰਥੀਆਂ ਦੀ ਖੁਦ ਜਾਂਚ ਕੀਤੀ ਅਤੇ ਸਕੂਲ ਲੜਕੀਆਂ ਦੀ ਮੁਖੀ ਹੇਮਸ਼ੀਖਾ ਨੇ ਓਹਨਾਂ ਦਾ ਬਖੂਬੀ ਸਾਥ ਨਿਭਾਇਆ। ਸਕੂਲ ਪਿ੍ੰਸੀਪਲ ਨਿਧੀ ਅਗਰਵਾਲ ਨੇ ਪਰੀਸ਼ਦ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਨੀਮੀਆ ਜਾਂਚ ਕੈਂਪ ਲਗਾਉਣਾ ਪਰੀਸ਼ਦ ਦਾ ਸ਼ਲਾਘਾਯੋਗ ਕਦਮ ਹੈ ਜੋ ਕਿ ਸਮੇਂ ਦੀ ਮੰਗ ਵੀ ਹੈ। ਓਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਔਰਤ ਵਰਗ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਪਰੀਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਮਹਿਲਾ ਮੁੱਖੀ ਮੀਨੂ ਬਾਲਾ ਵਲੋਂ ਸਕੂਲ ਪਿ੍ੰਸੀਪਲ ਨਿਧੀ ਅਗਰਵਾਲ ਦੇ ਨਾਲ ਸਮੂਹ ਸਟਾਫ, ਸਮੂਹ ਵਿਦਿਆਰਥੀਆਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਪੀ੍ਸ਼ਦ ਵਲੋਂ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਨਿਧੀ ਭੰਡਾਰੀ, ਨੀਰੂ ਸੋਨੀ, ਹਿਤੂ ਸੁਰਜਨ, ਮਨੀਸ਼ਾ ਅਰੋੜਾ, ਸ਼ਸ਼ੀ ਬਾਲਾ, ਰਾਜ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਜਿਲਾ ਕੋਆਰਡੀਨੇਟਰ ਬਬਲਜੀਤ ਪਨੇਸਰ, ਖਜਾਨਚੀ ਸੰਜੀਵ ਸੋਨੀ,ਬਲਦੇਵ ਕਿ੍ਸ਼ਨ, ਵਿਨੋਦ ਸ਼ਰਮਾ, ਰਵਿੰਦਰ ਰਿੰਕ੍, ਜੈ ਕਿ੍ਸ਼ਨ, ਮਨਜੀਤ ਸਿੰਘ, ਪਾਰਸ ਗੋਤਮ ਆਦਿ ਹਾਜ਼ਰ ਰਹੇ।
ਭਾਰਤ ਵਿਕਾਸ ਪੀ੍ਸ਼ਦ ਵਲੋਂ ਲਗਾਇਆ ਗਿਆ ਤੀਸਰਾ ਅਨੀਮੀਆ ਮੁਕਤ ਜਾਂਚ ਕੈਂਪ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

ਤਾਜ਼ਾ ਤਾਰੀਨ
- ਗਿਆਨਦੀਪ ਮੰਚ ਵੱਲੋਂ 21 ਕਵਿੱਤਰੀਆਂ ਦਾ ਸਨਮਾਨ
- ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਿੱਲੀ ਵਿਖੇ ਪੰਜਾਬ ਦੇ ਦੋ ਖਿਡਾਰੀਆਂ ਨੇ ਮੈਡਲ ਜਿੱਤੇ
- ਖਿਡਾਰੀਆਂ ਦੀ ਮਦਦ ਕਰਨ ਵਾਲੇ ਐਨ.ਆਰ.ਆਈ ਦਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਕੀਤਾ ਗਿਆ ਸਨਮਾਨ
- ਸਮਰਪਣ, ਸ਼ਰਧਾ ਤੇ ਵਿਸ਼ਵਾਸ ਨਾਲ ਹੀ ਭਗਤੀ ਪੂਰਨ ਹੁੰਦੀ ਹੈ
- ਹੋਲੀ ਦੀਆਂ ਲੱਖ ਲੱਖ ਮੁਬਾਰਕਾਂ
- ਨਰਾਇਣਗੜ੍ਹ ਬਰਾਸ ਸਕੂਲ ਵਿਖੇ ਵਾਲੀਵਾਲ ਦੇ ਮੈਚ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਕਰਵਾਏ ਗਏ
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 275 ਵੀਂ ਲਾਵਾਰਿਸ ਡੈਡ ਬੋਡੀ ਦਾ ਸੰਸਕਾਰ
- ਸ੍ਰੀ ਸ੍ਰੀ 1008 ਮਹੰਤ ਬਾਬਾ ਗੋਪਾਲ ਪੂਰੀ ਜੀ ਦੀ ਯਾਦ ਵਿੱਚ ਨਿਊ ਸ਼ਿਵ ਸ਼ਕਤੀ ਸਵੀਟਸ ਵੱਲੋਂ ਭੰਡਾਰਾ ਕਰਵਾਇਆ ਗਿਆ
- ਚੋਰੀ ਹੋਇਆ ਸਾਈਕਲ ਵਿਅਕਤੀ ਨੂੰ ਵਾਪਿਸ ਦਿਲਵਾਇਆ
- ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸਿਲਾਈ ਕਢਾਈ ਵਿੱਚੋਂ ਪਾਸ ਹੋਣ ਵਾਲੀਆਂ 8 ਵਿਦਿਆਰਥਣਾਂ ਨੂੰ ਦਿੱਤੇ ਸਰਟੀਫਿਕੇਟ
- ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
- Happy Marriage Anniversary to Viney Gupta and Rajni Gupta
- ਸਰਦਾਰਨੀ ਬਲਜੀਤ ਕੋਰ ਦੇ ਭੋਗ ਤੇ ਵਿਸ਼ੇਸ਼
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 273 ਵੀਂ ਲਾਵਾਰੀਸ ਡੈਡ ਬੋਡੀ ਦਾ ਸੰਸਕਾਰ
- ਆੜਤੀ ਐਸੋਸੀਏਸ਼ਨ ਨੇ ਨਵੇਂ ਐਸ.ਐਸ.ਪੀ. ਨਾਲ ਕੀਤੀ ਮੁਲਾਕਾਤ
- ਘਰ ਪਰਿਵਾਰ ਅਤੇ ਸਮਾਜ ’ਚ ਰਹਿੰਦੇ ਹੋਏ ਭਗਤੀ ਕਰੀਏ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਪਿੰਡ ਹਿੰਦੂਪੁਰ ਵਿਖੇ ਕੀਤਾ ਗਿਆ ਆਗਾਜ਼- ਡੀਐਸਪੀ ਰਾਜ ਕੁਮਾਰ
- ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ
- ਮਹਾਂ ਸ਼ਿਵਰਾਤਰੀ ਮੌਕੇ ਸ਼ਰਹਿੰਦ ਸ਼ਹਿਰ ਵਿਖੇ ਕਰਵਾਇਆ ਦੋ ਰੋਜ਼ਾ ਸਮਾਗਮ
- ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ
- ਮਹਾਂ ਸ਼ਿਵਰਾਤਰੀ ਮੌਕੇ ਸੇਵਾ ਕਰਦੇ ਹੋਏ
- ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਮਹਾਂ ਸ਼ਿਵਰਾਤਰੀ ਮੌਕੇ ਤ੍ਰਿਵੈਣੀ ਮੰਦਰ ਵਿਖੇ ਨਤਮਸਤਕ ਹੁੰਦੇ ਹੋਏ
- ਨੌਜਵਾਨਾਂ ਦੀ ਮਰਿਆਦਾ, ਅਨੁਸ਼ਾਸਨ ਅਤੇ ਸਦਭਾਵਨਾ ਦਾ ਪ੍ਰਤੀਕ – ਨਿਰੰਕਾਰੀ ਕ੍ਰਿਕਟ ਟੂਰਨਾਮੈਂਟ
- ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ, 2 ਨੂੰ ਕਰਨਗੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ
- ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ