ਸਰਹਿੰਦ, ਥਾਪਰ:
ਐੱਸ ਐੱਸ ਪੀ ਫਤਹਿਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜਿਲਾ ਫਤਿਹਗੜ ਸਾਹਿਬ ਦੇ ਟ੍ਰੈਫਿਕ ਇੰਚਾਰਜ ਇੰਦਰਪ੍ਰੀਤ ਸਿੰਘ ਬਡੂੰਗਰ ਦੀ ਯੋਗ ਅਗਵਾਈ ਹੇਠ ਜਿਲਾ ਫਤਿਹਗੜ ਸਾਹਿਬ ਵਿਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।ਏ ਐਸ ਆਈ ਹੰਸਰਾਜ ਵਲੋਂ ਚੂੰਗੀ ਨੰ. 4 ਤੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ।ਉਹਨਾਂ ਵੱਲੋਂ ਤੀਹਰੇ ਸਵਾਰੀ, ਹੈਲਮੇਟ ਪ੍ਰਦੂਸ਼ਨ, ਨੰਬਰ ਪਲੇਟ, ਗਲਤ ਸਾਈਡ ਤੋਂ ਆਉਣ ਵਾਲੇ ਵਾਹਨਾਂ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟੇ। ਉਹਨਾਂ ਕਿਹਾ ਕਿ ਨੌਜਵਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਕੀਮਤੀ ਜ਼ਿੰਦਗੀ ਬਚਾਉਣ। ਇਸ ਮੌਕੇ ਰਣਦੀਪ ਸਿੰਘ ਐਚ.ਸੀ ਵੀ ਉਹਨਾ ਨਾਲ ਹਾਜ਼ਰ ਸਨ।