ਭਾਰਤ ਵਿਕਾਸ ਪੀ੍ਸ਼ਦ ਵਲੋਂ ਲਗਾਇਆ ਗਿਆ ਤੀਸਰਾ ਅਨੀਮੀਆ ਮੁਕਤ ਜਾਂਚ ਕੈਂਪ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਮਹਿਲਾ ਮੁੱਖੀ ਮੀਨੂ ਬਾਲਾ, ਪੋ੍ਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਅਤੇ ਕੁਲਦੀਪ ਕੌਰ ਦੀ ਦੇਖਰੇਖ ਹੇਠ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਣਾਂ ਵਿਖੇ ਅਨੀਮੀਆ ਮੁਕਤ ਜਾਂਚ ਕੈਂਪ ਲਗਾਇਆ ਗਿਆ। ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਵਿਦਿਆਰਥੀਆਂ ਨੂੰ ਅਨੀਮੀਆ ਦੇ ਲਛਣਾਂ ਬਾਰੇ ਅਤੇ ਬਚਾਓ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੋਸ਼ਟਿਕ ਅਤੇ ਸੰਤੁਲਨ ਖੁਰਾਕ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਸ਼ਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਰਹੇ। ਸਾਨੂੰ ਸਮੇਂ ਸਮੇਂ ਤੇ ਆਪਣੀ ਜਾਂਚ ਕਰਵਾਉਦੇਂ ਰਹਿਣਾ ਚਾਹੀਦਾ ਹੈ। ਪੋ੍ਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਨੇ ਨਵੀਂ ਪਹਲ ਕਰਦਿਆਂ ਆਪਣਾ ਜਨਮਦਿਨ ਸਕੂਲ ਦੇ ਬਚਿਆਂ ਨਾਲ ਕੇਕ ਕਟ ਕੇ ਮਨਾਇਆ ਅਤੇ ਬਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ। ਓਹਨਾਂ ਨੇ ਆਪਣੇ ਪਤੀ ਰਵਿੰਦਰ ਰਿੰਕੁ ਨਾਲ ਮਿਲਕੇ ਤਕਰੀਬਨ 149 ਵਿਦਿਆਰਥੀਆਂ ਦੀ ਖੁਦ ਜਾਂਚ ਕੀਤੀ ਅਤੇ ਸਕੂਲ ਲੜਕੀਆਂ ਦੀ ਮੁਖੀ ਹੇਮਸ਼ੀਖਾ ਨੇ ਓਹਨਾਂ ਦਾ ਬਖੂਬੀ ਸਾਥ ਨਿਭਾਇਆ। ਸਕੂਲ ਪਿ੍ੰਸੀਪਲ ਨਿਧੀ ਅਗਰਵਾਲ ਨੇ ਪਰੀਸ਼ਦ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਨੀਮੀਆ ਜਾਂਚ ਕੈਂਪ ਲਗਾਉਣਾ ਪਰੀਸ਼ਦ ਦਾ ਸ਼ਲਾਘਾਯੋਗ ਕਦਮ ਹੈ ਜੋ ਕਿ ਸਮੇਂ ਦੀ ਮੰਗ ਵੀ ਹੈ। ਓਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਔਰਤ ਵਰਗ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਪਰੀਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਮਹਿਲਾ ਮੁੱਖੀ ਮੀਨੂ ਬਾਲਾ ਵਲੋਂ ਸਕੂਲ ਪਿ੍ੰਸੀਪਲ ਨਿਧੀ ਅਗਰਵਾਲ ਦੇ ਨਾਲ ਸਮੂਹ ਸਟਾਫ, ਸਮੂਹ ਵਿਦਿਆਰਥੀਆਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਪੀ੍ਸ਼ਦ ਵਲੋਂ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਨਿਧੀ ਭੰਡਾਰੀ, ਨੀਰੂ ਸੋਨੀ, ਹਿਤੂ ਸੁਰਜਨ, ਮਨੀਸ਼ਾ ਅਰੋੜਾ, ਸ਼ਸ਼ੀ ਬਾਲਾ, ਰਾਜ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਜਿਲਾ ਕੋਆਰਡੀਨੇਟਰ ਬਬਲਜੀਤ ਪਨੇਸਰ, ਖਜਾਨਚੀ ਸੰਜੀਵ ਸੋਨੀ,ਬਲਦੇਵ ਕਿ੍ਸ਼ਨ, ਵਿਨੋਦ ਸ਼ਰਮਾ, ਰਵਿੰਦਰ ਰਿੰਕ੍, ਜੈ ਕਿ੍ਸ਼ਨ, ਮਨਜੀਤ ਸਿੰਘ, ਪਾਰਸ ਗੋਤਮ ਆਦਿ ਹਾਜ਼ਰ ਰਹੇ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ