ਡਾ.ਨਵਿੰਦਰ ਸਿੰਘ ਬਾਵਾ ਨੇ ਐਕਸਿਸ ਬੈਂਕ ਦੀ ਨਵੀਂ ਬ੍ਰਾਂਚ ਦਾ ਕੀਤਾ ਉਦਘਾਟਨ

ਬੱਸੀ ਪਠਾਣਾ, ਉਦੇ ਧੀਮਾਨ: ਡਾ. ਨਵਿੰਦਰ ਸਿੰਘ ਬਾਵਾ ਮੁੱਖ ਮਹਿਮਾਨ ਨੇ ਮੇਨ ਰੋਡ ਸਥਿਤ ਐਕਸਿਸ ਬੈਂਕ ਦੀ ਨਵੀਂ ਬ੍ਰਾਂਚ ਦਾ ਉਦਘਾਟਨ ਕੀਤਾ। ਇਸ ਮੌਕੇ ਨਿੱਘੇ ਸੱਦੇ ਤੇ ਵਿਸ਼ੇਸ਼ ਮਹਿਮਾਨ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਕੌਂਸਲਰ ਰਾਜ ਕੁਮਾਰ ਪੂਰੀ, ਕਮਲਜੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਬੱਸੀ ਪਠਾਣਾਂ ਸਮਾਜ ਸੇਵੀ ਪ੍ਰਦੀਪ ਮਲਹੋਤਰਾ,ਲਖਵੀਰ ਸਿੰਘ ਥਾਵਲਾ ਸਾਬਕਾ ਚੇਅਰਮੈਨ ਡਾ.ਭੂਸ਼ਨ ਮਲਹੋਤਰਾ ਵੱਲੋਂ ਦੀਪਕ ਪ੍ਰਜੋਲਤ ਤੇ ਕੇਕ ਕੱਟਣ ਦੀ ਰਸਮ ਸਾਂਝੇ ਤੌਰ ਤੇ ਅਦਾ ਕੀਤੀ ਗਈ।ਇਸ ਮੌਕੇ ਉਨ੍ਹਾਂ ਨੇ ਬੈਂਕ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਬੈਂਕ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਐਕਸਿਸ ਬੈਂਕ ਦੀ ਇਹ ਨਵੀਂ ਬ੍ਰਾਂਚ ਖੇਤਰ ਦੇ ਵਾਸੀਆਂ ਨੂੰ ਬਿਹਤਰੀਨ ਬੈਂਕਿੰਗ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਸਥਾਨਕ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਐਕਸਿਸ ਬੈਂਕ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬ੍ਰਾਂਚ ਖੇਤਰ ਦੇ ਲੋਕਾਂ ਲਈ ਬੈਂਕਿੰਗ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਸੁਵਿਧਾਜਨਕ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਇਹ ਬ੍ਰਾਂਚ ਸਥਾਨਕ ਵਪਾਰੀਆਂ ਅਤੇ ਇਲਾਕਾ ਵਾਸੀਆਂ ਲਈ ਇਕ ਮਹੱਤਵਪੂਰਨ ਸਾਧਨ ਸਾਬਿਤ ਹੋਵੇਗੀ। ਇਸ ਮੌਕੇ ਅਮਨਪੁਨਿਤ ਸਿੰਘ ਬ੍ਰਾਂਚ ਹੈਡ,ਰਾਜੇਸ਼ ਕੁਮਾਰ ਨਾਗਪਾਲ, ਰਣਜੀਤ ਖੁੱਲਰ, ਨੇਹਾ ਸ਼ਿਬੇ, ਅਭਿਨਵ ਗਰੋਵਰ,ਸੁਖਦੇਵ ਸਿੰਘ ਲੇਖਾਕਾਰ ਮਾਰਕਿਟ ਕਮੇਟੀ ਬੱਸੀ, ਰੁਪਿੰਦਰ ਕੌਰ,ਸਤਵਿੰਦਰ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਲੋਕ ਹਾਜ਼ਰ ਸਨ|

Leave a Reply

Your email address will not be published. Required fields are marked *