ਸਹਿਜ ਯੋਗ ਅੱਜ ਦਾ ਮਹਾਂ ਯੋਗ- ਡਾ. ਰਾਠੌਰ

ਸਰਹਿੰਦ, ਥਾਪਰ:

ਸਹਿਜ ਯੋਗ ਅੱਜ ਦਾ ਮਹਾਂ ਯੋਗ ਹੈ।ਇਸ ਲਈ ਸਾਨੂੰ ਇਸ ਯੋਗ ਨਾਲ਼ ਜੁੜਨਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਡਾ ਭਵਿੱਖ ਸੁਰੱਖਿਅਤ ਹੋਵੇ।ਇਹ ਗੱਲ ਡਾ. ਬਾਬੂ ਰਾਮ ਰਾਠੌਰ ਨੇ ਵੱਖ ਵੱਖ ਸਕੂਲਾਂ ਵਿਚ ਬੱਚਿਆਂ ਨੂੰ ਸਹਿਜ ਯੋਗ ਦੀ ਜਾਣਕਾਰੀ ਦੇਣ ਉਪਰੰਤ ਕਹੀ।ਉਹਨਾਂ ਕਿਹਾ ਕਿ ਗੁਰੂ ਹੀ ਇਕ ਮਾਤਰ ਅਜਿਹਾ ਸਾਧਨ ਹੈ ਜੋ ਸਾਨੂੰ ਪਰਮ ਪਿਤਾ ਪ੍ਰਮਾਤਮਾ ਨਾਲ਼ ਮਿਲਾ ਸਕਦਾ ਹੈ ਤੇ ਕੁੰਡਲਨੀ ਸ਼ਕਤੀ ਦੀ ਮਾਤਾ ਨਿਰਮਲਾ ਦੇਵੀ ਜੀ ਨੇ ਗ੍ਰਹਿਸਥ ਜੀਵਨ ਵਿੱਚ ਰਹਿੰਦੇ ਹੋਏ ਇਕ ਸਰਲ ਤਰੀਕਾ ਦੱਸਿਆ ਹੈ ਜੋ ਸਾਨੂੰ ਅਪਨਾਉਣਾ ਚਾਹੀਦਾ ਹੈ ਤੇ ਆਪਣੇ ਸਰੀਰ ਦੇ ਵਿਸ਼ੇ ਵਿਕਾਰਾਂ ਨੂੰ ਦੂਰ ਕਰਕੇ ਪਰਮਾਤਮਾ ਵਿਚ ਲੀਨ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਹਿਜ ਯੋਗੀ ਬਣਨਾ ਤਾਂ ਹੀ ਸੰਭਵ ਹੈ,ਜਦੋ ਅਸੀਂ ਇਸਦਾ ਪਾਲਣ ਕਰਾਂਗੇ ਇਸ ਵਿਧੀ ਰਾਹੀਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ ਨੂੰ ਦੂਰ ਕਰਕੇ ਸੱਚੇ ਸਹਿਜ ਯੋਗੀ ਬਣ ਸਕਦੇ ਹਾਂ।

ਇਸ ਮੌਕੇ ਚਿੱਤਰਾ ਰਾਠੌਰ, ਮਨੀਸ਼ ਰਾਠੌਰ ਸ਼ਾਸਤਰੀ,ਅਜੇ ਰਾਠੌਰ, ਮਯੰਕ ਰਾਠੌਰ ਨੇ ਸੰਗੀਤਮਈ ਕੀਰਤਨ ਕਰਕੇ ਸਹਿਜ ਯੋਗੀਆਂ ਨੂੰ ਮੰਤਰ ਮੁਕਤ ਕੀਤਾ।

Leave a Reply

Your email address will not be published. Required fields are marked *