ਸਰਹਿੰਦ, ਥਾਪਰ:
ਹਰ ਮਨੁੱਖ ਨੂੰ ਆਪਣੇ ਜਨਮਦਿਨ ਤੇ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਉਸਦਾ ਪਾਲਣ ਪੋਸ਼ਣ ਆਪਣੇ ਬੱਚਿਆਂ ਵਾਂਗ ਕਰਨਾ ਚਾਹੀਦਾ ਹੈ। ਇਹ ਗੱਲ ਸਮਾਜਸੇਵੀ ਰਜਨੀ ਸੂਦ ਪ੍ਰਭਾਰੀ ਪਿੰਤਾਜਲੀ ਵਣ ਮਹਾਂਉਤਸਵ ਕਮੇਟੀ ਫ਼ਗ ਸਾਹਿਬ ਨੇ ਜਿਲ੍ਹਾ ਫਤਿਹਗੜ ਸਾਹਿਬ ਵਿੱਚ ਪੋਦੇ ਲਗਾਉਣੁ ਉਪਰੰਤ ਕਹੀ।ਉਹਨਾਂ ਕਿਹਾ ਕਿ ਅੱਜ ਦਰੱਖਤਾਂ ਦੀ ਹੋ ਰਹੀ ਕਟਾਈ ਕਾਰਨ ਵਾਤਾਵਰਨ ਵਿੱਚ ਤਬਦੀਲੀਆਂ ਆ ਰਹੀਆਂ ਹਨ ਜੋ ਸਾਡੇ ਲਈ ਖਤਰੇ ਦੀ ਘੰਟੀ ਹੈ। ਸੁਰੱਖਿਅਤ ਭਵਿੱਖ ਲਈ ਵੱਧ ਤੋਂ ਵੱਧ ਜੜੀ ਬੂਟੀਆਂ ਵਾਲੇ ਪੌਦੇ ਲਗਾਉਣੇ ਜਰੂਰੀ ਹਨ ਤਾਂ ਕਿ ਅਸੀ ਬੀਮਾਰੀਆਂ ਤੋਂ ਬਚ ਸਕੀਏ। ਕਮੇਟੀ ਵੱਲੋਂ 100 ਦੇ ਕਰੀਬ ਜੜੀ ਬੂਟੀਆਂ ਵਾਲੇ ਪੌਦੇ ਵੀ ਵੰਡੇ ਗਏ।ਇਸ ਮੌਕੇ ਸੁਮਨ , ਕਮਲੇਸ਼ , ਆਂਚਲ , ਨਿਸ਼ੀ , ਰਿਤੀਕਾ , ਨੀਰੂ , ਸੁਮਨ ਵਰਮਾ , ਮੋਨਿਕਾ ਤੇ ਅਨੀਲ ਸੂਦ ਵੀ ਹਾਜਰ ਸਨ।