ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਦੀ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਸਲੇਮਪੁਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲੇ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਦੀ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਸ.ਬਲਜੀਤ ਸਿੰਘ ਭੁੱਟਾ ਨੇ ਦਿੱਤੀ ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ 6 ਤੋਂ14 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਤੇ 6 ਤੋਂ 10 ਸਾਲ ਤੱਕ ਮੁਕਾਬਲੇ ਵਿੱਚ ਪਹਿਲੇ ਦਰਜੇ ਤੇ ਪ੍ਰਭਜੋਤ ਸਿੰਘ ਤਿੰਬਰਪਰ ਦੂਜੇ ਦਰਜੇ ਤੇ ਗੁਰਸਿਮਰਨ ਸਿੰਘ ਸਲੇਮਪੁਰ ਤੀਜੇ ਦਰਜੇ ਤੇ ਫਤਿਹ ਸਿੰਘ ਹਰਨਾ ਅਤੇ 11 ਸਾਲ ਤੋਂ 14 ਸਾਲ ਤੱਕ ਪਹਿਲੇ ਦਰਜੇ ਤੇ ਮਨਪ੍ਰੀਤ ਸਿੰਘ ਸਿੰਧੜਾ ਦੂਜੇ ਦਰਜੇ ਤੇ ਜਸ਼ਨਪ੍ਰੀਤ ਸਿੰਘ ਸਿੰਧੜਾ ਤੇ ਤੀਜਾ ਦਰਜਾ ਸੁਖਜੋਤ ਸਿੰਘ ਸਲੇਮਪੁਰ ਨੇ ਹਾਸਲ ਕੀਤਾ ਅਤੇ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਦਾ ਸ.ਬਲਜੀਤ ਸਿੰਘ ਭੁੱਟਾ ਚੇਅਰਮੈਨ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਵਤਾਰ ਸਿੰਘ ਅਤੇ ਗੁਰਿੰਦਰਜੀਤ ਸਿੰਘ ਵੱਲੋਂ ਮੁਕਾਬਲਿਆ ਵਿੱਚ ਭਾਗ ਲੈਣ ਵਾਲੇ ਸਾਰੇ ਬੱਚੇ ਅਤੇ ਬੱਚੀਆਂ ਨੂੰ ਮੈਡਲ ਤੇ ਸਿੱਖ ਇਤਿਹਾਸ ਦੀਆਂ ਭੇਟਾਂ ਰਹਿਤ ਪੁਸਤਕਾਂ ਵੀ ਦਿੱਤੀਆਂ ਗਈਆਂ।ਸ.ਬਲਜੀਤ ਸਿੰਘ ਭੁੱਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਪੀੜੀ ਦੇ ਲੜਕੇ ਅਤੇ ਲੜਕੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਅਤੇ ਚੰਗਾ ਜੀਵਨ ਜੀਣ ਦੀਆਂ ਸਿੱਖਿਆਵਾਂ ਦੇਣ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਸਾਡੀ ਅਗਲੀ ਪੀੜੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ।ਇਸ ਮੋਕੇ ਹਰਦੀਪ ਸਿੰਘ ਸਲੇਮਪੁਰ,ਜਗਦੀਪ ਸਿੰਘ, ਲਾਭ ਸਿੰਘ,ਸੱਜਣ ਸਿੰਘ,ਜੁਝਾਰ ਸਿੰਘ,ਕੁਲਦੀਪ ਸਿੰਘ ਸਿੰਧੜਾ,ਗੁਰਤੇਜ ਸਿੰਘ ਹਰਨਾ,ਜਸਮੇਲ ਸਿੰਘ ਤਿੰਬਰਪੁਰ,ਜਸਮੇਰ ਸਿੰਘ ਬਲਸੂਆ,ਗੁਰਵੰਤ ਸਿੰਘ ਸਰਹਿੰਦ,ਜਗੀਰ ਸਿੰਘ,ਗੁਰਪ੍ਰੀਤ ਸਿੰਘ ਨੰਬਰਦਾਰ,ਅਮਰਜੀਤ ਸਿੰਘ, ਸੁਖਵੰਤ ਸਿੰਘ, ਦਵਿੰਦਰ ਸਿੰਘ,ਬਲਵੀਰ ਸਿੰਘ,ਜੀਤ ਸਿੰਘ,ਮਲਕੀਤ ਸਿੰਘ,ਗੁਰਨਾਮ ਸਿੰਘ,ਰਣਧੀਰ ਸਿੰਘ,ਜਸਪਾਲ ਸਿੰਘ,ਗੁਰਦੀਪ ਸਿੰਘ,ਸਤਪਾਲ ਸਿੰਘ,ਕੁਲਬੀਰ ਸਿੰਘ,ਗੁਰਪ੍ਰੀਤ ਸਿੰਘ,ਪ੍ਰਭਜੋਤ ਸਿੰਘ,ਪਰਮਵੀਰ ਸਿੰਘ,ਇਮਰਾਨ ਖਾਨ,ਅਨਵਰ ਖਾਨ,ਲਖਵਿੰਦਰ ਸਿੰਘ,ਰਮੇਸ਼ ਸਿੰਘ,ਜਸ਼ਨਪ੍ਰੀਤ ਸਿੰਘ,ਬਲਰਾਜ ਸਿੰਘ ਮਾਨ,ਕਰਨਵੀਰ ਸਿੰਘ ਆਦਿ ਹਾਜ਼ਰ ਸਨ।