ਸਰਹਿੰਦ, ਥਾਪਰ:
ਡੇਰਾ ਬਾਬਾ ਬੁੱਧ ਦਾਸ ਬਸੀ ਪਠਾਣਾਂ ਦੇ ਮਹੰਤ ਡਾਕਟਰ ਸਿਕੰਦਰ ਸਿੰਘ ਵਲੋਂ ਬਾਬਾ ਜੀ ਦੇ ਸਲਾਨਾ ਬਰਸੀ ਸਮਾਗਮ ਨੂੰ ਲੈ ਕੇ ਤਿਆਰੀਆਂ ਵਿੱਢ ਦਿਤੀਆਂ ਹਨ। ਉਹਨਾਂ ਦੱਸਿਆ ਕਿ ਇਸ ਸਾਲ 108 ਸ੍ਰੀ ਬਾਬਾ ਬੁੱਧ ਦਾਸ ਮਹਾਰਾਜ ਦੀ 57ਵੀਂਸਲਾਨਾ ਬਰਸੀ ਨੂੰ ਮੁੱਖ ਰੱਖ ਕੇ 14 ਅਗਸਤ ਨੂੰ ਸਵੇਰੇ 11 ਵਜੇ ਅੱਗਰਵਾਲ ਧਰਮਸਾਲਾ ਬਸੀ ਪਠਾਨਾ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਸ ਦੇ ਭੋਗ 16 ਅਗਸਤ ਨੂੰ 11.30 ਵਜੇ ਪੈਣ ਉਪਰੰਤ ਵਿਸ਼ਾਲ ਸਮਾਗਮ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ।ਡੇਰੇ ਦੀ ਮੁੱਖ ਸੇਵਿਕਾ ਰੇਨੂੰ ਹੈਪੀ ਅਤੇ ਡਾ. ਆਫਤਾਬ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਅਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਸਾਧੂ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਪਹੁੰਚਦੇ ਹਨ।