ਬੱਸੀ ਪਠਾਣਾਂ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਵਾਤਾਵਰਣ ਪ੍ਮੁੱਖ ਅਨਿਲ ਕੁਮਾਰ, ਪੋ੍ਜੈਕਟ ਚੇਅਰਮੈਨ ਸੰਜੀਵ ਸੋਨੀ ਦੀ ਦੇਖਰੇਖ ਹੇਠ ਵਾਤਾਵਰਣ ਨੂੰ ਸ਼ੁਧ ਅਤੇ ਬਚਾਉਣ ਸਬੰਧਤ ਸਰਕਾਰੀ ਹਾਈ ਸਮਾਰਟ ਸਕੂਲ ਖਾਲਸਪੁਰ ਵਿਖੇ ਵੱਖ ਵੱਖ ਤਰ੍ਹਾਂ ਦੇ ਫਲਾਂ ਵਾਲੇ, ਫੁਲਾਂ ਵਾਲੇ ਅਤੇ ਛਾਂ ਦਾਰ ਬੂਟੇ ਲਗਾਏ ਗਏ। ਸੇਵਾ ਪ੍ਮੁੱਖ ਬਲਦੇਵ ਕਿ੍ਸ਼ਨ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਥਾਵਾਂ ਤੇ ਬੂਟੇ ਲਗਾਉਣ ਲਈ ਬੇਨਤੀ ਕੀਤੀ ਅਤੇ ਓਥੇ ਹੀ ਸਾਰਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜਹਿਰੀਲੇ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੇ ਕਾਰਣ ਮਨੁੱਖੀ ਜੀਵਨ ਉਪੱਰ ਖਤਰਾ ਮੰਡਰਾ ਰਿਹਾ ਹੈ। ਦਰਖਤਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਣ ਵਾਤਾਵਰਣ ਦਾ ਸੰਤੁਲਨ ਵਿਗੜ ਗਿਆ ਹੈ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ ਮੌਤਾਂ ਦੀ ਦਰ ਵਿੱਚ ਵਾਧਾ ਹੋਇਆ ਹੈ। ਓਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਠਿਆਂ ਮਿਲ ਕੇ ਵਾਤਾਵਰਣ ਨੂੰ ਸ਼ੁਧ ਰਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਬੂਟਿਆਂ ਦੀ ਦੇਖਭਾਲ ਕਰਨ ਲਈ ਜਿੰਮੇਵਾਰੀ ਲਈ ਗਈ। ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਵਲੋਂ ਬੂਟਿਆਂ ਦੀ ਦੇਖਰੇਖ ਕੀਤੀ ਜਾਵੇਗੀ ਪਰੀਸ਼ਦ ਵਲੋਂ ਓਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਕੂਲ ਪਿ੍ੰਸੀਪਲ ਪੂਨਮ ਮੈਂਗੀ, ਜੈ ਕਿ੍ਸ਼ਨ, ਧਰਮਿੰਦਰ ਬਾਂਡਾ, ਪਰਦੀਪ ਮਲਹੋਤਰਾ ਅਤੇ ਸਕੂਲ ਸਟਾਫ ਮੌਜੂਦ ਰਿਹਾ।