ਨਿਰਜਲਾ ਇਕਾਦਸ਼ੀ ਮੌਕੇ ਠੰਢੇ-ਮਿੱਠੇ ਜਲ ਦੀ ਲਗਾਈ ਛਬੀਲ

ਬੱਸੀ ਪਠਾਣਾਂ,ਉਦੇ: ਜਗਤ ਦੇ ਪਾਲਣਹਾਰ ਭਗਵਾਨ ਸ੍ਰੀ ਵਿਸ਼ਨੂ ਜੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਰਜਲਾ ਇਕਾਦਸ਼ੀ ਮੌਕੇ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਦੀ ਅਗਵਾਈ ਹੇਠ ਠੰਢੇ-ਮਿੱਠੇ ਜਲ ਦੀ ਛਬੀਲ ਮਾਧਵ ਕਨਫੈਕਸ਼ਨਰੀ ਥਾਣਾ ਰੋਡ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਈ ਗਈ । ਅੱਤ ਦੀ ਪੈ ਰਹੀ ਗਰਮੀ ਦੇ ਮੌਸਮ ਵਿਚ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਉਹਨਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ। ਇਸ ਮੌਕੇ ਰਜਿੰਦਰ ਭਨੋਟ ਨੇ ਕਿਹਾ ਕਿ ਸਾਸ਼ਤਰਾਂ ਅਨੁਸਾਰ ਇਸ ਪਵਿੱਤਰ ਦਿਹਾੜੇ ‘ਤੇ ਜਲ ਦੀ ਸੇਵਾ ਕਰਨ ਨਾਲ ਵਿਸ਼ਨੂੰ ਭਗਵਾਨ ਜੀ ਖੁਸ਼ ਹੁੰਦੇ ਹਨ। ਇਸ ਮੌਕੇ ਮਨੀਸ਼ ਸ਼ਰਮਾਂ, ਮੋਹਿਤ ਝੰਜੀ, ਵਿਜੈ ਸ਼ਰਮਾ, ਸੁਧੀਰ ਖੰਨਾ, ਸੰਜੀਵ ਸ਼ਰਮਾ , ਸੁਰਿੰਦਰ ਕੁਮਾਰ ਰਿੰਕੂ, ਰਾਜਨ ਭੱਲਾ, ਸਮਾਜ ਸੇਵੀ ਸਤਪਾਲ ਭਨੋਟ, ਤਿਲਕ ਰਾਜ ਸ਼ਰਮਾ, ਨਰਵੀਰ ਧੀਮਾਨ ਜੋਨੀ, ਬਲਜਿੰਦਰ ਧੀਮਾਨ ਰਾਜਾ, ਹਰਸ਼ ਪਨੇਸਰ, ਰਾਕੇਸ਼ ਗਰਗ,ਗੋਬਿੰਦ ਮੋਦਗਿਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *