ਭਾਜਪਾ ਆਗੂਆਂ ਤੇ ਵਰਕਰਾਂ ਨੇ ਵੰਡੇ ਲੱਡੂ

ਬੱਸੀ ਪਠਾਣਾਂ (ਉਦੇ): ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾਂ ਦੀ ਤਰਫੋਂ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਨਰਿੰਦਰ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਅਤੇ ਸ. ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਬਣਨ ‘ਤੇ ਦੀ ਖੁਸ਼ੀ ਵਿੱਚ ਪੁਰਾਣੀ ਅਨਾਜ ਮੰਡੀ ਅਤੇ ਬੱਸ ਸਟੈਂਡ ਰੋਡ ਵਿਖੇ ਲੱਡੂ ਵੰਡੇ ਗਏ| ਇਸ ਮੌਕੇ ਜ਼ਿਲ੍ਹਾ ਦਫ਼ਤਰ ਇੰਚਾਰਜ ਕ੍ਰਿਸ਼ਨ ਕੁਮਾਰ ਵਰਮਾ ਅਤੇ ਕਾਰਜਕਾਰਨੀ ਮੈਂਬਰ ਰਾਜੇਸ਼ ਗੌਤਮ ਵਿਸ਼ੇਸ਼ ਤੌਰ ‘ਤੇ ਪਹੁੰਚੇ |ਇਸ ਮੌਕੇ ਮੰਡਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜੀਵ ਮਲਹੋਤਰਾ ਅਤੇ ਜਨਰਲ ਸਕੱਤਰ ਓਮ ਗੌਤਮ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਨਰਿੰਦਰ ਭਾਈ ਮੋਦੀ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਅਤੇ ਦੇਸ਼ ਦੀ ਸੇਵਾ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਨੂੰ ਤੀਸਰੀ ਵਾਰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ।  ਉਨ੍ਹਾਂ ਨੇ ਇਸ ਮੌਕੇ  ਸਮਝਾਉਂਦੇ ਹੋਏ ਕਿਹਾ ਕਿ ਦੇਸ਼ ਦੀਆਂ ਭ੍ਰਿਸ਼ਟ ਪਾਰਟੀਆਂ ਉਨ੍ਹਾਂ ਦੇ ਵਿਚਾਰਾਂ ਲਈ ਇੱਕ ਪਾਸੇ ਹਨ, ਜਦੋਂ ਕਿ ਇਮਾਨਦਾਰ ਪਾਰਟੀ ਦੇਸ਼ ਨੂੰ ਬਚਾਉਣ ਲਈ ਇੱਕ ਪਾਸੇ ਹੈ। ਅੱਜ ਇਮਾਨਦਾਰੀ ਅਤੇ ਦੇਸ਼ ਭਗਤੀ ਦੀ ਜਿੱਤ ਹੋਈ ਹੈ ਅਤੇ ਦੇਸ਼ ਨੂੰ ਗੁੰਮਰਾਹ ਕਰਨ ਵਾਲੀਆਂ ਉਨ੍ਹਾਂ ਸਾਰਿਆਂ ਪਾਰਟੀਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਦੇਸ਼ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿੱਚ ਵੀ ਮੋਦੀ ਜੀ ਦੇ ਪ੍ਰਧਾਨ ਮੰਤਰੀ ਵਜੋਂ ਜਸ਼ਨ ਮਨਾਏ ਜਾ ਰਹੇ ਹਨ।  ਇਸ ਮੌਕੇ ਸੋਹਨ ਲਾਲ ਮੇਨਰੋ, ਕੁਲਦੀਪ ਪਾਠਕ, ਅਮਿਤ ਵਰਮਾ, ਮਾਰੂਤ ਮਲਹੋਤਰਾ, ਸੁਰਿੰਦਰ ਸਿੰਘ, ਮਨੋਜ ਰਾਏ, ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਅੰਕੁਸ਼ ਖੱਤਰੀ, ਸੰਦੀਪ ਸਿੰਗਲਾ, ਸਾਬਕਾ ਕੌਂਸਲਰ ਅਨਿਲ ਲੂੰਬੀ, ਮਾਸਟਰ ਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਅਬਦੁੱਲਾਪੁਰ, ਬਲਵੰਤ ਸਿੰਘ, ਨਰਵੀਰ ਧੀਮਾਨ ਜੌਨੀ, ਸੰਦੀਪ ਬਾਂਸਲ ਤੋਂ ਇਲਾਵਾ ਹੋਰ ਵੀ ਕਈ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *