ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਦੀ ਸਾਂਝੀ ਮੀਟਿੰਗ

16 ਅਤੇ 17 ਨਵੰਬਰ, 2024 ਨੂੰ ਹੋਵੇਗੀ ਪੰਜਾਬ ਵਿੱਚ ਪਹਿਲੀ ਬਾਲ ਲੇਖਕਾਂ ਦੀ ਸ਼੍ਰੋਮਣੀ ਐਵਾਰਡ ਅੰਤਰਰਾਸ਼ਟਰੀ ਕਾਨਫਰੰਸ।

ਜਲੰਧਰ, ਰੂਪ ਨਰੇਸ਼: ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਪਹਿਲੀ ਅੰਤਰਰਾਸ਼ਟਰੀ ਦੋ ਰੋਜ਼ਾ ਕਾਨਫਰੰਸ ਸੰਤ ਤੇਜਾ ਸਿੰਘ ਹਾਲ ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ, ਪੰਜਾਬ (ਭਾਰਤ) ਵਿੱਚ ਕਰਵਾਈ ਜਾ ਰਹੀ ਹੈ।ਇਸ ਸਬੰਧੀ 12 ਜੂਨ ਨੂੰ ਜਿਲ੍ਹਾ ਟੀਮਾਂ ਦੀ ਪਹਿਲੀ ਮੀਟਿੰਗ ਕਮਲ ਗਰੈਂਡ ਹੋਟਲ ਦੇ ਵਿੱਚ ਕੀਤੀ ਗਈ ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਟੀਮਾਂ ਸ਼ਾਮਿਲ ਹੋਈਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਮੁੱਖ ਸੰਚਾਲਿਕਾ ਪ੍ਰੀਤ ਹੀਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ “ਜੀ ਆਇਆਂ “ਕਿਹਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਜੀ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬਲਜੀਤ ਸ਼ਰਮਾ ਜੀ ਦੁਆਰਾ ਨਵੀਆਂ ਕਲਮਾਂ ਨਵੀਂ ਉਡਾਣ ਤੇ ਅਧਾਰਿਤ ਬਹੁਤ ਹੀ ਖੂਬਸੂਰਤ ਗੀਤ ਦੀ ਪੇਸ਼ਕਾਰੀ ਕੀਤੀ ਗਈ। ਉਸ ਤੋਂ ਬਾਅਦ ਜਗਜੀਤ ਸਿੰਘ ਨੌਹਰਾ ਬੀ ਪੀ ਈ ਓ ਭਾਦਸੋਂ 2 ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਕਾਨਫਰੰਸ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਜਿਲਿਆਂ ਦੀਆਂ ਟੀਮਾਂ ਨਾਲ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਵਿੱਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਬਾਲ ਲੇਖਕ ਪਹੁੰਚਣਗੇ।

ਇਸ ਕਾਨਫਰੰਸ ਵਿਚ ਲਾਹੌਰ (ਪਾਕਿਸਤਾਨ)ਤੋਂ ਪ੍ਰਸਿੱਧ ਲੇਖਕ ਬਾਬਾ ਨਜ਼ਮੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਪ੍ਰੈਸ ਮੀਟਿੰਗ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ , ਪੰਜਾਬੀ ਵਿਰਸੇ, ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ।।ਉਹ ਚਾਹੁੰਦੇ ਹਨ ਕਿ ਬੱਚਿਆਂ ਦਾ ਧਿਆਨ ਮੋਬਾਈਲ ਫ਼ੋਨਾਂ ਤੋਂ ਹਟਾ ਕੇ ਸਾਹਿਤ ਪੜ੍ਹਨ ਵੱਲ ਉਹਨਾਂ ਦੀ ਰੁਚੀ ਪੈਦਾ ਕਰਨਾ ਹੈ।ਇਸ ਨਵੀਂਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਅਧੀਨ ਪੰਜਾਬ ਵਿਚੋਂ 50,000 ਕਿਤਾਬਾਂ ਛਪਣਗੀਆਂ। ਹੁਣ ਤੱਕ ਬੱਚਿਆਂ ਦੀਆਂ ਕਿਤਾਬਾਂ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ 21ਐਡੀਸਨ ਛਪ ਚੁੱਕੇ ਹਨ। ਇਹ ਕਿਤਾਬਾਂ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਬਾਹਰ ਲਾਹੌਰ (ਪਾਕਿਸਤਾਨ), ਰਾਜਸਥਾਨ,ਮਹਾਰਾਸ਼ਟਰ , ਹਿਮਾਚਲ ਪ੍ਰਦੇਸ਼ ਵਿਚ ਛਪ ਚੁੱਕੀਆਂ ਹਨ।ਇਹ ਪ੍ਰੋਜੈਕਟ ਕਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ, ਯੁਗਾਂਡਾ, ਕੀਨੀਆ, ਇਟਲੀ ਅਤੇ ਹੋਰ ਬਹੁਤ ਸਾਰੇ ਵਿਦੇਸ਼ਾਂ ਵਿਚ ਇਸ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ। ਸੋ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਅਧੀਨ ਜਿਹਨਾਂ ਬੱਚਿਆਂ ਦੀਆਂ ਰਚਨਾਵਾਂ ਕਿਤਾਬਾਂ ਵਿਚ ਛਪ ਚੁੱਕੀਆਂ ਹਨ। ਉਹਨਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਹਨਾਂ ਬੱਚਿਆਂ ਵਿਚੋਂ ਹੀ ਵੱਖ ਵੱਖ ਵਰਗਾਂ ਵਿੱਚ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ 9 ਬਾਲ ਲੇਖਕਾਂ ਨੂੰ ਸਵ. ਸ. ਅਰਜਨ ਸਿੰਘ ਬਾਠ ਯਾਦਗਾਰੀ ‘ਬਾਲ ਸ਼੍ਰੋਮਣੀ ਐਵਾਰਡ “ਨਾਲ 11000 -11000 ਰੁਪਏ ਨਕਦ ਇਨਾਮ , ਦੂਸਰੇ ਸਥਾਨ ਵਾਲੇ 9 ਲੇਖਕਾਂ ਲਈ 7100 -7100 ਰੁਪਏ ਨਕਦ ਇਨਾਮ, ਤੀਸਰੇ ਸਥਾਨ ਵਾਲੇ 9 ਲੇਖਕਾਂ ਨੂੰ 5100-5100 ਰੁਪਏ ਅਤੇ ਭਾਗ ਲੈਣ ਵਾਲੇ ਸਾਰੇ ਹੀ ਬਾਲ ਲੇਖਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਦਾ ਬਜਟ 60 ਲੱਖ ਰੁਪਏ ਦਾ ਹੈ ਅਤੇ ਇਹ ਨਿਰੋਲ ਬੱਚਿਆਂ ਦਾ ਪ੍ਰੋਜੈਕਟ ਹੈ। ਇਹ ਬਾਲ ਸ਼੍ਰੋਮਣੀ ਐਵਾਰਡ ਸ੍ਰੀ ਸੁੱਖੀ ਬਾਠ ਜੀ ਦੇ ਸਵਰਗਵਾਸੀ ਪਿਤਾ ਸ ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਦਿੱਤੇ ਜਾਣਗੇ।

ਇਸ ਪ੍ਰੋਗਰਾਮ ਵਿਚ ਬਲਜੀਤ ਸਿੰਘ ਸੇਖਾ ਮੋਗਾ,ਡਾ ਸੁਖਪਾਲ ਕੌਰ ਲੁਧਿਆਣਾ,ਮੈਡਮ ਗੁਰਮਿੰਦਰ ਕੌਰ ਜਲੰਧਰ, ਦਮਨਜੀਤ ਸਿੰਘ ਬਠਿੰਡਾ, ਗੁਰਵਿੰਦਰ ਸਿੱਧੂ ਬਠਿੰਡਾ, ਜਗਸੀਰ ਸਿੰਘ ਢੱਡੇ , ਅਵਤਾਰ ਸਿੰਘ ਬਾਲੇਵਾਲ, ਪ੍ਰਿੰਸੀਪਲ ਕਮਲਜੀਤ ਸਿੰਘ, ਅਵਤਾਰ ਸਿੰਘ ਸੰਗਰੂਰ, ਰਾਜਵਿੰਦਰ ਕੌਰ ਸੰਧੂ ਅੰਮ੍ਰਿਤਸਰ, ਡਾ. ਅਮਨ ਜੋਤੀ ਮਾਂਗਟ ਫ਼ਿਰੋਜ਼ਪੁਰ,ਅਜੈ ਕੁਮਾਰ ਖਟਕੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪ੍ਰਦੀਪ ਸਿੰਘ ਮੌਜੀ ਹੁਸ਼ਿਆਰਪੁਰ, ਮਨਦੀਪ ਹੈਪੀ ਜੋਸਨ ਤਰਨਤਾਰਨ, ਰਮਨੀਤ ਕੌਰ ਚਾਂਨੀ ਮਾਨਸਾ, ਮਨਜੀਤ ਕੌਰ ਫਤਿਹਗੜ੍ਹ ਸਾਹਿਬ, ਨਰਿੰਦਰ ਸਿੰਘ ਲੁਧਿਆਣਾ, ਗਗਨਦੀਪ ਸਿੰਘ ਰੌਂਤਾ, ਮਾਸਟਰ ਲਖਵਿੰਦਰ ਸਿੰਘ ਮਾਲੇਰਕੋਟਲਾ, ਪਰਮਜੀਤ ਕੌਰ ਤਰਨਤਾਰਨ, ਬਲਰਾਜ ਸਿੰਘ ਬਠਿੰਡਾ, ਸ. ਗੁਰਮੀਤ ਸਿੰਘ ਜੀ ਇਹਨਾਂ ਨੇ ਆਪੋ ਆਪਣੇ ਵਿਚਾਰ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੁਬਾਰਕ ਮੌਕੇ ਸ੍ਰੀ ਸੁੱਖੀ ਬਾਠ ਜੀ ਨੇ ਨਵੀਂਆਂ ਕਲਮਾਂ ਨਵੀਂ ਉਡਾਣ ਦੀ ਸਮੁੱਚੀ ਟੀਮ ਨੂੰ “ਜੀ ਆਇਆਂ” ਕਿਹਾ ਅਤੇ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਤੁਹਾਡਾ ਆਪਣਾ ਹੈ, ਤੁਹਾਡੇ ਬੱਚਿਆਂ ਦਾ ਹੈ।ਸੋ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਇਸ ਪ੍ਰੋਜੈਕਟ ਨੂੰ ਪੂਰਾ ਸਹਿਯੋਗ ਦੇਵੋ ਇਸ ਸਹਿਯੋਗ ਦੇ ਨਾਲ ਹੀ ਇਹ ਪ੍ਰੋਜੈਕਟ ਪੂਰੀ ਦੁਨੀਆ ਵਿਚ ਆਪਣੀ ਛਾਪ ਛੱਡੇਗਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬੀ ਬੱਚੇ ਹਮੇਸ਼ਾ ਆਪਣੀਆ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ।ਸੋ ਸਾਡੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਅਤੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸਾਨੂੰ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਨੇ ਆਪਣੀ ਪੂਰੀ ਟੀਮ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਆਪਸੀ ਪਿਆਰ ਤੇ ਸਤਿਕਾਰ ਬਣਾ ਕੇ ਆਪਣੇ ਪ੍ਰੋਜੈਕਟ ਨੂੰ ਹੋਰ ਅੱਗੇ ਲੈ ਕੇ ਚੱਲੋ ਅਤੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਲਖਵੀਰ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਪੰਜਾਬੀ, ਕੁਲਵੀਰ ਸਿੰਘ, ਬਲਜਿੰਦਰ ਕੌਰ ਕਲਸੀ, ਹਰਨਿਮਰਤ ਸਿੰਘ ਮੌਂਟੀ ,ਅਮਨਦੀਪ ਕੌਰ, ਗਗਨਦੀਪ ਸਿੰਘ ਰੋਂਤਾ , ਗੁਰਪ੍ਰੀਤ ਸਿੰਘ ਸਾਹਿਬਾ ਜੀਟਨ ਕੌਰ ਬਾਂਸਲ ,ਬਰਿੰਦਰ ਸਿੰਘ ,ਰਣਜੀਤ ਕੌਰ, ਦਮਨਜੀਤ ਕੌਰ, ਬਲਰਾਜ ਸਿੰਘ ,ਸਿਮਰਪਾਲ ਕੌਰ ,ਨਿਸ਼ਾ ਰਾਣੀ, ਜਤਿੰਦਰ ਸ਼ਰਮਾ ,ਕਮਲਜੀਤ ਸਿੰਘ ਮਤੋਈ, ਕੁਲਦੀਪ ਕੌਰ ਖੰਨਾ , ਜੱਸ ਸ਼ੇਰਗਿੱਲ ਸ਼ੇਰ ਗਿੱਲ, ਭੀਮ ਸਿੰਘ, ਮਨਦੀਪ ਜੱਸੀ, ਇੰਦਰਪਾਲ ਸਿੰਘ, ਰਵੀਜੀਤ ਸਿੰਘ, ਰਜਨੀ, ਨਵੀਨ ਕੁਮਾਰ, ਰਣਜੀਤ ਕੌਰ, ਬਲਜੀਤ ਸਿੰਘ ਧਾਲੀਵਾਲ, ਗੁਰਿੰਦਰ ਕੰਬੋਜ, ਹੀਰਾ ਸਿੰਘ ਤੂਤ, ਰਾਜਵੀਰ ਸਿੰਘ ਚੌਂਤਾਂ, ਰੋਹਿਤ ਕੁਮਾਰ, ਕੇਵਲ ਕੌਰ, ਗੀਤਾਂਜਲੀ, ਮਾਸਟਰ ਨਿਤਿਨ ਸੁਮਨ ,ਸੱਤ ਪ੍ਰਕਾਸ਼ ,ਨਿਰਮ ਜੋਸ਼ਨ ,ਪਰਮਜੀਤ ਕੌਰ ਜੈਸਵਾਲ ਅਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਵੱਖ ਵੱਖ ਜ਼ਿਲ੍ਹਿਆਂ ਟੀਮਾਂ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ