ਮੁਕਤਸਰ ਸਾਹਿਬ, ਰੂਪ ਨਰੇਸ਼: 9 ਜੂਨ ਨੂੰ ਸਰਕਾਰੀ ਕੰਨਿਆ ਸੀਨੀਅਰ ਸਕਡਰੀ ਸਮਾਰਟ ਸਕੂਲ ਮੰਡੀ ਹਰਜੀ ਰਾਮ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਗਰਾਮ ਕਰਵਾਇਆ ਗਿਆ।
ਪੰਜਾਬ ਭਵਨ ਸਰੀ ਕਨੇਡਾ ਦੇ ਦੁਆਰਾ ਸ਼ੁਰੂ ਕੀਤਾ ਗਿਆ ਨਵਾਂ ਪ੍ਰੋਜੈਕਟ ਜੋ ਕਿ ਬਾਲ ਸਾਹਿਤ ਦੇ ਨਾਲ ਸੰਬੰਧਿਤ ਹੈ ਨਵੀਆਂ ਕਲਮਾਂ ਨਵੀਂ ਉਡਾਣ ਭਾਗ-12 ਪੁਸਤਕ ਦਾ ਲੋਕ ਅਰਪਣ ਸਮਾਰੋਹ ਕੀਤਾ ਗਿਆ ਜਿਸ ਦੇ ਮੁੱਖ ਸੰਪਾਦਕ ਸਰਦਾਰ ਗੌਰਵਮੀਤ ਸਿੰਘ ਜੋਸਨ ਸਨ। ਜਸਵਿੰਦਰ ਹੇਅਰ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਸਵਾਗਤੀ ਸ਼ਬਦ ਅਜਮੇਰ ਬਰਾੜ ਜੀ ਵੱਲੋਂ ਕਹੇ ਗਏ। ਉਹਨਾਂ ਨੇ ਦੂਰੋਂ ਨੇੜਿਓਂ ਆਏ ਮੁੱਖ ਮਹਿਮਾਨਾ ਦਾ ਨਿੱਘਾ ਸਵਾਗਤ ਕੀਤਾ ਅਤੇ ਸਾਰਿਆਂ ਨੂੰ ‘ਜੀ ਆਇਆਂ’ ਆਖਿਆ। ਨਵਜੋਤ ਕੌਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੋਜੈਕਟ ਦੇ ਬਾਰੇ ਵਿੱਚ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਜੋ ਟੀਮਾਂ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰ ਰਹੀਆਂ ਹਨ ਉਸ ਦੇ ਬਾਰੇ ਵਿੱਚ ਜਾਣਕਾਰੀ ਮੁੱਹਈਆ ਕਰਵਾਈ ਕਿ ਕਿਸ ਤਰ੍ਹਾਂ ਬਾਲ ਸਾਹਿਤ ਦੇ ਲਈ ਸਕੂਲਾਂ ਕਾਲਜਾਂ ਦੇ ਅਧਿਆਪਕ ਵੱਡੇ ਪੱਧਰ ਤੇ ਬੜੀ ਮਿਹਨਤ ਅਤੇ ਲਗਨ ਦੇ ਨਾਲ ਕੰਮ ਕਰ ਰਹੇ ਹਨ। ਉਂਕਾਰ ਸਿੰਘ ਤੇਜੇ ਜੋ ਪੰਜਾਬ ਪੱਧਰ ਤੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨੂੰ ਦੇਖ ਰਹੇ ਹਨ ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਅੱਜ ਤੋਂ ਨੌ ਮਹੀਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਅੰਤਰਰਾਸ਼ਟਰੀ ਪੱਧਰ ਤੇ ਬਾਲ ਲੇਖਕਾਂ ਦੇ ਲਈ ਇੱਕ ਬਹੁਤ ਹੀ ਵਧੀਆ ਮੰਚ ਬਣ ਗਿਆ ਹੈ ਜਿੱਥੇ ਬੱਚੇ ਆਪਣੀਆਂ ਰਚਨਾਵਾਂ ਭੇਜ ਕੇ ਸਾਹਿਤ ਦੇ ਨਾਲ ਜੁੜ ਰਹੇ ਹਨ।
ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਬੱਚਿਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 35 ਸਕੂਲਾਂ ਤੋਂ 90 ਬੱਚਿਆਂ ਦੀਆਂ ਰਚਨਾਵਾਂ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਨੇ ਆਏ ਹੋਏ ਮਹਿਮਾਨਾਂ, ਬੱਚਿਆਂ, ਉਹਨਾਂ ਦੇ ਅਧਿਆਪਕਾਂ, ਮਾਤਾ ਪਿਤਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਿਨਾਂ ਨੇ ਬੱਚਿਆਂ ਨੂੰ ਹਰ ਮੋੜ ਤੇ ਸਹਿਯੋਗ ਦੇ ਕੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦਾ ਹਿੱਸਾ ਬਣਾਇਆ। ਉਹਨਾਂ ਨੇ ਕਿਹਾ ਕਿ ਸਾਹਿਤ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ ਹੈ ਸੋ ਸਾਹਿਤ ਦਾ ਸਾਡੇ ਸਮਾਜ ਨਾਲ ਗੂੜਾ ਰਿਸ਼ਤਾ ਹੈ ਸਮਾਜ ਦੇ ਵਿੱਚ ਪੈਦਾ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਬੱਚਿਆਂ ਨੂੰ ਸਾਹਿਤ ਲਿਖਣਾ ਅਤੇ ਪੜਨਾ ਚਾਹੀਦਾ ਹੈ ਅਤੇ ਉਸਦਾ ਸਾਰਥਕ ਹੱਲ ਵੀ ਲੱਭਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਹਮੇਸ਼ਾ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਉਹਨਾਂ ਦੇ ਵਿੱਚ ਇਹ ਭਾਵਨਾ ਪੈਦਾ ਹੋਵੇ ਕਿ ਸਮਾਜ ਦੇ ਵਿੱਚ ਵੱਡਿਆਂ ਦਾ ਆਦਰ ਅਤੇ ਛੋਟਿਆਂ ਨੂੰ ਪਿਆਰ ਕਰਨਾ ਹੀ ਸਾਡੀ ਜ਼ਿੰਦਗੀ ਦਾ ਮੂ ਮਨੋਰਥ ਹੈ। ਪ੍ਰਿੰਸੀਪਲ ਸਰਦਾਰ ਬਲਜੀਤ ਸਿੰਘ ਜੀ ਨੇ ਪੰਜਾਬ ਭਵਨ ਸੰਸਥਾਪਕ ਸ੍ਰੀ ਸੁਖੀ ਬਾਠ ਜੀ ਦਾ ਅਤੇ ਉਹਨਾਂ ਦੀ ਟੀਮ ਟੀਮ ਦਾ ਧੰਨਵਾਦ ਕੀਤਾ ਜਿਨਾਂ ਨੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨੂੰ ਲਿਆ ਕੇ ਬੱਚਿਆਂ ਦੇ ਲਈ ਇੱਕ ਬਹੁਤ ਹੀ ਵਧੀਆ ਮੰਚ ਤਿਆਰ ਕੀਤਾ ਹੈ ਉਹਨਾਂ ਨੇ ਕਿਹਾ ਇਸ ਤਰਾਂ ਦਾ ਮੰਚ ਅੱਜ ਤੋਂ ਪਹਿਲਾਂ ਬੱਚਿਆਂ ਨੂੰ ਨਹੀਂ ਮਿਲਿਆ ਜਿੱਥੇ ਉਹ ਆਪਣੀਆਂ ਭਾਵਨਾਵਾਂ ਨੂੰ ਲਿਖਤੀ ਰੂਪ ਦੇ ਵਿੱਚ ਬਿਆਨ ਕਰ ਸਕਣ। ਸਕੂਲ ਦੇ ਪ੍ਰਿੰਸੀਪਲ ਸਰਦਾਰ ਬਲਜੀਤ ਸਿੰਘ ਨੇ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜੋਧਬੀਰ ਸਿੰਘ ਜੋਸਨ ਐਕਸਈਅਨ ਬਾਦਲ ਪੀਐਸਪੀਸੀਐਲ, ਸਰਦਾਰ ਹਿੰਮਤ ਸਿੰਘ ਸਰਪਰਸਤ ,ਅਧਿਆਪਕ ਯੂਨੀਅਨ ਅਜਮੇਰ ਸਿੰਘ ਬਰਾੜ, ਸਾਹਿਤਕਾਰ, ਪੱਤਰਕਾਰ ਸ੍ਰੀ ਵਿਜੇ ਕੁਮਾਰ, ਰਿਟਾਇਰ ਪ੍ਰਿੰਸੀਪਲ, ਲੇਖਕ, ਫਿਲਮੀ ਅਦਾਕਾਰ ਪਰਮ ਸਿੱਧੂ, ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਪ੍ਰੀਤ ਹੀਰ , ਨਵੀਆਂ ਕਲਮਾਂ ਨਵੀਂ ਉਡਾਣ ਕਮੇਟੀ ਦੇ ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ ਮੌਜੂਦ ਸਨ।