ਸਰਹਿੰਦ (ਰੂਪ ਨਰੇਸ਼/ਥਾਪਰ):
ਫਤਿਹਗੜ ਸਾਹਿਬ ਦੇ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਲੋਕ ਸਭਾ ਵਿੱਚ ਜਾਣਗੇ। ਇਹ ਗੱਲ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਦਫਤਰ ਬਸੀ ਪਠਾਣਾਂ ਵਿਖੇ ਗੱਲ ਬਾਤ ਦੌਰਾਨ ਕਹੀ।
ਉਹਨਾਂ ਕਿਹਾ ਕਿ ਉਹਨਾਂ ਵਲੋਂ ਅੱਜ ਮੁਲਾਂਪੁਰ ਰੰਧਾਵਾ , ਪ੍ਰੋਫੈਸਰ ਕਲੋਨੀ ,ਖਾਲਸਪੁਰ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ।ਇਸ ਮੌਕੇ ਅਸ਼ੋਕ ਗੌਤਮ , ਪ੍ਰੇਮ ਸਿੰਘ ਖਾਬੜਾ , ਰੇਨੂੰ ਹੈਪੀ , ਹੈਪੀ ਦੁੱਗਲ , ਓਮ ਪ੍ਰਕਾਸ਼ ਤੇ ਹੋਰ ਆਗੂ ਵੀ ਹਾਜਰ ਸਨ।