ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ- ਬਲਵਿੰਦਰ, ਸਿਕੰਦਰ

ਸਰਹਿੰਦ, (ਰੂਪ ਨਰੇਸ਼):

ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪੰਹੁਚੇ ਸੰਤ, ਮਹੰਤ, ਪ੍ਰਚਾਰਕਾਂ, ਢਾਡੀ ਤੇ ਕੀਰਤਨੀ ਜੱਥਿਆਂ ਵਲੋਂ ਸੰਗਤਾ ਨੂੰ ਗੁਰੂ ਦੀ ਬਾਣੀ ਸਰਵਨ ਕਰਵਾਈ ਗਈ।

ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ.ਸਿੰਕਦਰ ਸਿੰਘ ਨੇ ਕਿਹਾ ਕਿ ਉਦਾਸੀਨ ਸੰਪ੍ਰਦਾਇ ਦੇ ਪ੍ਰਸਿਧ ਅਸਥਾਨ ਡੇਰਾ ਬਾਬਾ ਪੁਸ਼ਪਾ ਨੰਦ ਦੇ ਗੱਦੀਨਸ਼ੀਨ ਸੰਤ ਬਾਬਾ ਬਲਵਿੰਦਰ ਦਾਸ ਵਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਨਾ ਸ਼ਲਾਘਾਯੋਗ ਹੈ। ਮੰਚ ਦੀ ਸੇਵਾ ਬਲਿਹਾਰ ਸਿੰਘ ਢੀਂਡਸਾ ਵਲੋਂ ਬਖੂਬੀ ਨਿਭਾਈ ਗਈ। ਸਮਾਗਮ ਦੌਰਾਨ ਮਹੰਤ ਸਿਕੰਦਰ ਦਾਸ, ਮਹੰਤ ਪ੍ਰਤਾਪ ਦਾਸ ਅਖਾੜਾ ਬੇਰੀ ਵਾਲਾ, ਮਹੰਤ ਹਰਿਕਿਸ਼ਨ ਮੁਨੀ ਹਰੀਦੁਆਰ, ਮਹੰਤ ਅਮਰ ਦਾਸ, ਮਹੰਤ ਸੋਹਨ ਦਾਸ, ਮਹੰਤ ਪ੍ਰਗਟ ਦਾਸ, ਮਹੰਤ ਭਰਭੂਰ ਦਾਸ, ਮਹੰਤ ਬਲਦੇਵ ਦਾਸ, ਮਹੰਤ ਰਜਿੰਦਰ ਦਾਸ, ਮਹੰਤ ਗੁਰਸ਼ਰਨ ਦਾਸ, ਮਹੰਤ ਅਮ੍ਰਿਤ ਮੁਨੀ, ਮਹੰਤ ਦਰਸ਼ਨ ਦਾਸ, ਸੰਤ ਜਗਦੇਵ ਸਿੰਘ ਨੇ ਸੰਗਤਾ ਨੂੰ ਅਸ਼ੀਰਵਾਦ ਦਿੱਤਾ। ਸਮਾਗਮ ਵਿਚ ਕਰਨੈਲ ਸਿੰਘ ਤੇ ਹਰਚੰਦ ਸਿੰਘ ਡੂਮਛੇੜੀ, ਜਸਪ੍ਰੀਤ ਮੰਤਰੀ, ਮਨਿੰਦਰ ਸੰਧੂ, ਦੀਦਾਰ ਸਿੰਘ, ਗੁਰਸ਼ੇਰ ਸਿੰਘ, ਸਵਰਨ ਸਿੰਘ ਗੋਪਾਲੋਂ, ਹੈਪੀ ਦੁੱਗਲ, ਕੁਲਦੀਪ ਸਿੰਘ ਹਰਗਨਾ,ਪ੍ਰ੍ਰੋ.ਈਸ਼ਰ ਸਿੰਘ ਗੁਰਸ਼ੇਰ ਸਿੰਘ,ਦੀਦਾਰ ਸਿੰਘ,ਸਾਬਕਾ ਸਰਪੰਚ ਦਵਿੰਦਰ ਸਿੰਘ,ਕਸ਼ਿਸ਼ ਥਾਪਰ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਸ਼ਾਮਲ ਸਨ।ਇਸ ਮੌਕੇ ਮੈਡੀਕਲ ਚੈਕਅਪ ਕੈਂਪ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ।

Leave a Reply

Your email address will not be published. Required fields are marked *