ਭਾ.ਜ.ਪਾ. ਮੰਡਲ ਬੱਸੀ ਪਠਾਣਾਂ ਦੀ ਹੋਈ ਵਿਸ਼ੇਸ਼ ਮੀਟਿੰਗ

ਬੱਸੀ ਪਠਾਣਾ, ਉਦੇ ਧੀਮਾਨ: ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾਂ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿੱਚ ਜਿਲ੍ਹਾ ਦਫਤਰ ਇੰਚਾਰਜ ਸ਼੍ਰੀ ਕ੍ਰਿਸ਼ਨ ਕੁਮਾਰ ਵਰਮਾ, ਕਾਰਜਕਾਰਨੀ ਮੈਂਬਰ ਸ਼੍ਰੀ ਰਾਜੇਸ਼ ਗੌਤਮ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਗੌਤਮ ਨੇ ਕਿਹਾ ਕਿ ਇਸ ਚੋਣ ਵਿੱਚ ਫਤਿਹਗੜ੍ਹ ਸਾਹਿਬ ਹਲਕਾ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਸਾਡੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ| ਜਾਣਕਾਰੀ ਦਿੰਦਿਆਂ ਦੱਸੀਆਂ ਕਿ 23 /05/ 2024 ਦਿਨ ਵੀਰਵਾਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਜੀ ਪਟਿਆਲਾ ਵਿੱਖੇ ਇਕ ਵਿਸ਼ਾਲ ਰੈਲੀ ਕਰਣ ਜਾ ਰਹੇ ਹਨ ਅਤੇ ਉਨ੍ਹਾਂ ਦੱਸਿਆ ਕਿ ਬੱਸੀ ਪਠਾਣਾ ਮੰਡਲ ਵਲੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾ ਜੋ ਵੱਡੀ ਗਿਣਤੀ ਵਿੱਚ ਲੋਕ ਅਤੇ ਉਨ੍ਹਾਂ ਦੇ ਸਮਰਥਕ ਇਸ ਰੈਲੀ ਵਿੱਚ ਹਿੱਸਾ ਲੈ ਸਕਣ  ਅਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਸੁਨ ਸਕਣ|  ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸੀਆਂ ਕਿ 25 ਤਰੀਕ  ਦਿਨ ਸ਼ਨੀਵਾਰ ਨੂੰ ਹਲਕੇ ਦੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਸ਼੍ਰੀ ਗੇਜਾ ਰਾਮ ਜੀ ਬੱਸੀ ਪਠਾਣਾਂ ਦੇ ਲੋਕਾਂ ਨੂੰ ਮਿਲਣ ਲਈ ਆ ਰਹੇ ਹਨ | ਰਾਜੀਵ ਮਲਹੋਤਰਾ ਨੇ ਦੱਸਿਆ ਕਿ ਮਿਤੀ 29-5-2024 ਨੂੰ ਸ਼ਹਿਰ ਵਿੱਚ ਬਾਈਕ ਰੈਲੀ ਕੱਢੀ ਜਾਵੇਗੀ ਅਤੇ ਹਲਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਇੱਕ-ਇੱਕ ਕੀਮਤੀ ਵੋਟ ਸ਼੍ਰੀ ਗੇਜਾ ਰਾਮ ਜੀ ਨੂੰ ਪਾ ਕੇ  ਕਾਮਯਾਬ ਬਣਾਉਣ।ਇਸ ਮੌਕੇ ਮਾਸਟਰ ਪ੍ਰਕਾਸ਼ ਸਿੰਘ, ਸ੍ਰੀ ਕੁਲਦੀਪ ਪਾਠਕ, ਸ੍ਰੀ ਹਰੀਸ਼ ਥਰੇਜਾ, ਸ੍ਰੀ ਪਵਨ ਬਾਂਸਲ, ਸ੍ਰੀ ਅਨਿਲ ਲੂੰਬੀ, ਸ਼੍ਰੀ ਨਰਵੀਰ ਧੀਮਾਨ ਜੌਨੀ , ਸ੍ਰੀ ਬਲਵੰਤ ਸਿੰਘ, ਸ੍ਰੀ ਮੁਹੰਮਦ ਵਸੀਮ, ਸ੍ਰੀ ਸੰਜੀਵ ਗਾਂਧੀ, ਸ੍ਰੀ ਅਤੁਲ ਸ਼ਰਮਾ, ਸ੍ਰੀ. ਸੁਰਿੰਦਰ ਸਿੰਘ, ਸ਼੍ਰੀ ਸੰਦੀਪ ਬਾਂਸਲ, ਸ਼੍ਰੀ ਸੁਖਦੇਵ ਸਿੰਘ ਮੰਡ, ਸ਼੍ਰੀ ਬ੍ਰਿਜਮੋਹਨ ਸ਼ਰਮਾ, ਸ਼੍ਰੀ ਖੋਸਲਾ ਜੀ ਤੋਂ ਇਲਾਵਾ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *