ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਭਾਜਪਾ ਉਮੀਦਵਾਰ ਗੇਜਾ ਰਾਮ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ ਤੇਜ਼

ਬੱਸੀ ਪਠਾਣਾ, ਉਦੇ ਧੀਮਾਨ: ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਦੇ ਹੱਕ ਵਿੱਚ ਅਲੱਗ ਅਲੱਗ ਪਿੰਡਾਂ ਦਾ ਦੋਰਾ ਕਰਨ ਉਪਰੰਤ ਬਸੀ ਪਠਾਣਾ ਹਲਕੇ ਦੇ ਵਿੱਚੋਂ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਬਸੀ ਪਠਾਣਾ ਦੇ ਸੇਵਾਦਾਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਮੋਰਚਾ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤਾ । ਪਿੰਡ ਵਾਸੀਆਂ ਵੱਲੋ ਸਿਰਪਿਉ ਦੇ ਕੇ ਉੱਨਾਂ ਦਾ ਸਨਮਾਨ ਕੀਤਾ ਗਿਆ । ਮੀਡਿਆ ਨਾਲ ਗਲਬਾਤ ਕਰਦਿਆਂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੀਆਂ ਹੋਈਆਂ ਪਾਰਟੀਆਂ ਹਨ । ਇਹ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ , ਜਦ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਹਿੱਤਾਂ ਦੀ ਗੱਲ ਕਰਦੇ ਕਰਦੇ ਹਰ ਵਰਗ ਦੀ ਗੱਲ ਕਰਦੀ ਹੈ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ । ਉਹਨਾਂ ਨੇ ਕਿਹਾ ਕਿ ਗਰੀਬ ਭਲਾਈ ਯੋਜਨਾਵਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਹਨ ।ਇਸ ਤੋਂ ਪਹਿਲਾਂ ਕਦੇ ਵੀ ਕਿਸੇ ਵੀ ਸਰਕਾਰ ਨੇ ਗਰੀਬਾਂ ਦੀ ਕੋਈ ਸਾਰ ਨਹੀਂ ਲਈ । ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਵੱਡੇ ਵੱਡੇ ਪ੍ਰੋਜੈਕਟ ਤੇ ਵੱਡੇ ਵੱਡੇ ਹਸਪਤਾਲ ਦੇਣਾ ਵੀ ਕੇਂਦਰ ਸਰਕਾਰ ਦੀ ਪਹਿਲ ਕਦਮੀ ਹੈ । ਸਿੱਧੂਪੁਰ ਨੇ ਕਿਹਾ ਕਿ ਗੇਜਾ ਰਾਮ ਇਮਾਨਦਾਰ ਅਤੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਵਿਅਕਤੀ ਹਨ ਹਲਕੇ ਦੇ ਲੋਕ ਕਦੇ ਵੀ ਉਹਨਾਂ ਨੂੰ ਜਾ ਕੇ ਮਿਲ ਸਕਦੇ ਹਨ । ਸਾਨੂੰ ਭਾਰਤੀ ਜਨਤਾ ਪਾਰਟੀ ਨੇ ਐਸੀ ਵਰਗ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ।ਇਸ ਕਰਕੇ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਵੋਟਾਂ ਦੇ ਵਿੱਚ ਗੇਜਾ ਰਾਮ ਨੂੰ ਜਿੱਤ ਦਵਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ । ਉਹਨਾਂ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਦਬਾਅ ਤੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੋਟ ਕਰੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਵੇਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ । ਇਸ ਮੋਕੇ ਸਾਬਕਾ ਸਰਪੰਚ ਰੈਲੋ ਭਾਗ ਸਿੰਘ , ਦਵਿੰਦਰ ਸਿੰਘ , ਜਸਪਾਲ ਸਿੰਘ ਹਾਕਮ ਸਿੰਘ, ਦਿਲਪ੍ਰੀਤ ਸਿੰਘ , ਕੁਲਵੰਤ ਸਿੰਘ , ਪਿਆਰਾ ਸਿੰਘ , ਰਣਜੋਧ ਸਿੰਘ , ਦਰਬਾਰਾ ਸਿੰਘ ਆਦਿ ਹਾਜ਼ਰ ਸਨ ।

 

Leave a Reply

Your email address will not be published. Required fields are marked *