ਉਦੇ ਧੀਮਾਨ, ਬਸੀ ਪਠਾਣਾ: ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾ ਵਲੋ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨਗੀ ਵਿੱਚ ਬਾਬਾ ਬੁੱਧ ਦਾਸ ਦੀ ਯਾਦ ਨੂੰ ਸਮਰਪਿਤ 14ਵਾ ਮੈਡੀਕਲ ਕੈਂਪ ਨਰਿੰਦਰ ਲੈਬੋਰਟਰੀ ਖਾਲਸਾ ਸਕੂਲ ਚੋਕ ਬਸੀ ਪਠਾਣਾ ਵਿਖੇ ਲਗਾਇਆ ਗਿਆ। ਕੈਂਪ ਵਿਚ ਸੁਗਰ ਟੈਸਟ, ਬੀਪੀ, ਐਚ ਬੀ, ਦੇ 49 ਜਾਣਿਆ ਨੇ ਟੈਸਟ ਕਰਵਾਏ ਕੈਂਪ ਦੇ ਮੁੱਖ ਮਹਿਮਾਨ ਸਰਪ੍ਰਸਤ ਲੀਲਾ ਰਾਮ ਤੇ ਵਿਸੇਸ਼ ਮਹਿਮਾਨ ਕਿਸ਼ਨ ਵਧਵਾ ਤੇ ਜਤਿੰਦਰ ਗੁਰਾਨੀ ਬਿੱਲੂ ਸਨ। ਮੁਖੇਜਾ ਵਲੋ ਦਸਿਆ ਗਿਆ ਕਿ ਮਹਾਸੰਘ ਵਲੋ ਇਕ ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਹਰ ਮਹੀਨੇ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਦਿਤਾ ਜਾਦਾ ਹੈ। ਇਸ ਮੋਕੇ ਚੈਅਰਮੈਨ ਅਰਜੁਨ ਸੇਤੀਆ, ਸੈਕਟਰੀ ਰਾਜ ਕੁਮਾਰ ਪਹੂਜਾ, ਸਰਪ੍ਰਸਤ ਮਦਨ ਲਾਲ ਟੁਲਾਨੀ ਕੈਸੀਅਰ ਰਾਮ ਲਾਲ ਕੋਸਲ, ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ,ਜਿਲਾ ਪ੍ਰਧਾਨ ਕਿਸੋਰੀ ਲਾਲ ਚੁੱਘ, ਨਰਿੰਦਰ ਕੁਮਾਰ, ਮਨੋਹਰ ਲਾਲ, ਓਮ ਪ੍ਰਕਾਸ਼ ਥਰੇਜਾ, ਲਾਲੀ ਵਰਮਾ ਹਾਜ਼ਰ ਸਨ । ਪ੍ਰਧਾਨ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਸੰਘ ਵਲੋ ਮਹੀਨੇ ਦੇ ਹਰ ਤੀਜੇ ਐਤਵਾਰ ਕੈਂਪ ਲਗਾਏ ਜਾਣਗਏ।