ਡੇਰੇ ਚ ਚੱਲ ਰਹੀਆਂ ਸੇਵਾਵਾਂ ਉੱਤੇ ਜਤਾਈ ਖੁਸ਼ੀ
ਪਾਇਲ, (ਰੂਪ ਨਰੇਸ਼):
ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਦਿਆਂ ਬਿਆਸ ਮੁਖੀ ਪਾਸੋਂ ਆਸ਼ਿਰਵਾਦ ਲਿਆ। ਡਾ. ਅਮਰ ਸਿੰਘ ਨੇ ਇਸ ਸਬੰਧੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਦੀ ਸੰਗਤ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ ਹੈ। ਉਨਾਂ ਦੱਸਿਆ ਕਿ ਡੇਰੇ ਵਿੱਚ ਚੱਲ ਰਹੇ ਧਾਰਮਿਕ, ਵਿੱਦਿਅਕ ਅਤੇ ਸਮਾਜਿਕ ਸਰਗਰਮੀਆਂ ਉੱਤੇ ਖੁੱਲ੍ਹਕੇ ਚਰਚਾ ਹੋਈ ਅਤੇ ਡੇਰਾ ਬਿਆਸ ਹਮੇਸ਼ਾ ਸਮਾਜਿਕ ਸਰੋਕਾਰਾਂ ਲਈ ਯਤਨਸੀਲ ਰਿਹਾ ਹੈ।
ਡਾ. ਸਿੰਘ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ, ਬੁਰਾਈਆਂ ਦਾ ਖਾਤਮਾ, ਲੋੜਵੰਦਾਂ ਦੀ ਮੱਦਦ, ਸਵੱਛਤਾ, ਅਨੁਸ਼ਾਸ਼ਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਬਿਆਸ ਵਿੱਚ ਰੱਖ ਰਖਾਅ ਅਤੇ ਪ੍ਰਬੰਧਾਂ ਦਾ ਮੁਕਾਬਲਾ ਕੁੱਲ ਸੰਸਾਰ ਵਿੱਚ ਕਿਤੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਮੋਜੂਦਾ ਹਾਲਾਤ ਵਿੱਚ ਅਜਿਹੇ ਨਿਯਮ ਅਪਣਾਉਣੇ ਜੀਵਨ ਦੇ ਹਰ ਵਰਗ ਲਈ ਬੇਹੱਦ ਜਰੂਰੀ ਹਨ। ਡੇਰਾ ਬਿਆਸ ਸਾਡੇ ਲਈ ਰਾਹ ਦਸੇਰਾ ਹੈ ਵਿਸ਼ਵ ਭਰ ਵਿੱਚ ਸੰਤਸੰਗੀ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲ ਰਹੇ ਹਨ ਅਜਿਹੀ ਮਿਸਾਲ ਕੀਤੇ ਨਹੀਂ ਮਿਲਦੀ ਜਦੋਂ ਮਨੁੱਖ ਵੈਰ ਵਿਰੋਧ ਜਾਤੀ ਧਰਮ ਦਿਵੇਸ਼ ਅਤੇ ਬੁਰਾਈ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਕਲਿਆਣ ਮਾਰਗ ‘ਤੇ ਚੱਲਣ ਦਾ ਰਾਹ ਅਪਣਾਉਂਦਾ ਹੋਵੇ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਇਸ ਨਾਲ ਬੁਰਾਈ ਦਾ ਖਾਤਮਾ ਹੋ ਰਿਹਾ ਹੈ, ਨਸ਼ਾ ਮੁਕਤ ਸਮਾਜ ਸਿਰਜਿਆ ਜਾ ਰਿਹਾ ਹੈ ਜੋ ਮਨੁੱਖਤਾ ਲਈ ਬਹੁਤ ਵੱਡਾ ਉਪਰਾਲਾ ਹੈ।