ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਡਾ. ਅਮਰ ਸਿੰਘ ਦੀ ਜਿੱਤ ਯਕੀਨੀ- ਨਾਗਰਾ, ਸਿਕੰਦਰ, ਮਨਦੀਪ

ਸਰਹਿੰਦ, (ਰੂਪ ਨਰੇਸ਼)-

ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਕੇਂਦਰ ਵਿੱਚ ਭੇਜੋ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਓ। ਇਹ ਗੱਲ ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ,ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਅਤੇ ਮਨਦੀਪ ਕੌਰ ਨਾਗਰਾ ਨੇ ਖੇੜਾ ਅਤੇ ਸਰਹਿੰਦ ਬਲਾਕ ਦੇ ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ।ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ,ਨੌਜਵਾਨਾਂ, ਮਜਦੂਰਾਂ ਨਾਲ ਨਾਇਨਸਾਫ਼ੀ ਕੀਤੀ ਹੈ ਜਿਸ ਲਈ ਦੇਸ਼ ਦੀ ਜਨਤਾ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗੀ। ਉਹਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਸੜਕਾਂ ‘ਤੇ ਰੁਲ੍ਹ ਰਿਹਾ ਹੈI ਉਸਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ।ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਢਾਈ ਸਾਲਾਂ ਦੇ ਆਪਣੇ ਕਾਰਜਕਾਲ ਵਿੱਚ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਲਈ ਕੋਈ ਕੰਮ ਨਹੀਂ ਕੀਤਾ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਰਾਹ ਉੱਤੇ ਹੀ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ।ਉਹਨਾਂ ਕਿਹਾ ਕਿ ਦੋਵੇਂ ਸਰਕਾਰਾਂ ਨੇ ਦੇਸ਼ ਨੂੰ ਆਰਥਿਕ ਤੌਰ ‘ਤੇ ਕੰਗਾਲੀ ਵੱਲ ਧੱਕਿਆ ਹੈ।

ਇਸ ਮੌਕੇ ਗੁਰਮੁੱਖ ਸਿੰਘ ਪੰਡਰਾਲੀ,ਦਵਿੰਦਰ ਸਿੰਘ ਜੱਲ੍ਹਾ,ਓੰਕਾਰ ਸਿੰਘ,ਗੁਲਸ਼ਨ ਰਾਏ ਬੌਬੀ,ਨਰਿੰਦਰ ਕੁਮਾਰ ਪ੍ਰਿੰਸ,ਅਸ਼ੋਕ ਸੂਦ,ਜਗਵੀਰ ਸਿੰਘ ਸਲਾਣਾ, ਹਰਪਾਲ ਸਿੰਘ ਸਲਾਣਾ,ਡਾ. ਸੋਹਨ ਲਾਲ ਬਡਾਲੀ,ਡਾ. ਬਲਰਾਮ, ਹੈਪੀ ਦੁੱਗਲ,ਪਰਵੀਨ ਰਾਣਾ,ਐਡਵੋਕੇਟ ਅਨਿਲ ਕੁਮਾਰ,ਦਵਿੰਦਰ ਕੁਮਾਰ ਭਟਮਾਜਰਾ,ਦਵਿੰਦਰ ਕੌਰ,ਹਰਬੰਸ ਸਿੰਘ,ਕੁਲਵੰਤ ਸਿੰਘ ਢਿੱਲੋਂ,ਚਰਨਜੀਵ ਸ਼ਰਮਾ,ਕੌਸ਼ਲਿਆ ਦੇਵੀ ਕੌਂਸਲਰ,ਗੁਰਮੀਤ ਸਿੰਘ ਗੋਰਾਇਆ, ਅਮਰਦੀਪ ਬੈਨੀਪਾਲ, ਵੈਸਾਖੀ ਰਾਮ ਆਦਿ ਹਾਜਰ ਸਨ।

Leave a Reply

Your email address will not be published. Required fields are marked *