ਭੂਮੀ ਪੂਜਨ ਤੋਂ ਬਾਅਦ ਸ਼੍ਰੀ ਖਾਟੂ ਸ਼ਿਆਮ ਬਾਬਾ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ।

ਉਦੇ ਧੀਮਾਨ, ਬੱਸੀ ਪਠਾਣਾਂ: ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਰਾਮ ਮੰਦਰ ਵਿੱਚ ਬਣਾਏ ਜਾਣ ਵਾਲੇ ਸ਼੍ਰੀ ਖਾਟੂ ਸ਼ਿਆਮ ਬਾਬਾ ਮੰਦਰ ਦੀ ਉਸਾਰੀ ਦਾ ਕੰਮ ਸ਼ੁਕਰਵਾਰ ਸਵੇਰੇ ਸ਼ੁਰੂ ਕੀਤਾ ਗਿਆ। ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਤੇ ਐਡਵੋਕੇਟ ਗੋਰਵ ਗੋਇਲ ਦੇ ਪਰਿਵਾਰ ਨੇ ਰਾਮ ਮੰਦਰ ਚ ਬਣ ਰਹੇ ਇਸ ਮੰਦਰ ਦਾ ਭੂਮੀ ਪੂਜਨ ਕੀਤਾ ਤੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਗਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਜਲਦ ਹੀ ਮੰਦਰ ਦਾ ਨਿਰਮਾਣ ਕਰਵਾ ਕੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਮੰਦਰ ਵਿੱਚ ਕਲਯੁਗਅਵਤਾਰ ਸ਼੍ਰੀ ਖਾਟੂ ਸ਼ਿਆਮ ਬਾਬਾ ਪ੍ਰਭੂ ਦਾ ਸੀਸ ਲਗਾਇਆ ਜਾਵੇਗਾ ਅਤੇ ਸਵੇਰੇ-ਸ਼ਾਮ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਸ਼ਰਮਾ ਵੱਲੋਂ ਸ਼੍ਰੀ ਖਾਟੂ ਸ਼ਿਆਮ ਬਾਬਾ ਦੀ ਰੋਜ਼ਾਨਾ ਆਰਤੀ ਕੀਤੀ ਜਾਵੇਗੀ। ਭੂਮੀ ਪੂਜਨ ਉਪਰੰਤ ਮੰਦਰ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਓਮ ਪ੍ਰਕਾਸ਼ ਗੌਤਮ,ਡਾ. ਦੀਵਾਨ ਧੀਰ,ਮਾਰੂਤ ਮਲਹੌਤਰਾ,ਬਲਰਾਮ ਚਾਵਲਾ, ਪੰਡਿਤ ਸ਼ੰਕਰ ਮਨੀ,ਐਡਵੋਕੇਟ ਦੀਪਕ ਬੈਕਟਰ,ਦੀਵਲ ਕੁਮਾਰ ਹੈਰੀ,ਐਡਵੋਕੇਟ ਅੰਕੁਸ਼ ਖੱਤਰੀ, ਕਾਹਨ ਚੰਦ ਸ਼ਰਮਾ, ਦਿਨੇਸ਼ ਖੰਨਾ,ਰਾਜਨ ਭੱਲਾ,ਹਮਿੰਦਰ ਦਲਾਲ,ਰਾਜਿੰਦਰ ਕੁਮਾਰ ਗੋਇਲ,ਸ਼੍ਰੀਮਤੀ ਸੰਤੋਸ਼ ਗੋਇਲ,ਸ੍ਰੀਮਤੀ ਮੀਤੂ ਬਾਲਾ,ਸ਼੍ਰੀਮਤੀ ਕਿਰਨ ਧੀਰ,ਅਮਿਤ ਗੋਇਲ,ਪਰਵੀਨ ਕੁਮਾਰ,ਰਾਜਨ ਸਿਆਲ, ਸੂਰਜ ਕੁਮਾਰ,ਵਿਕਾਸ ਮਿੱਤਲ,ਨਰੇਸ਼ ਕੁਮਾਰ,ਦੀਪਕ ਮਿੱਤਲ, ਮਨੋਜ ਕੁਮਾਰ ਮਹਿਰਾ,ਸੇਵਾਦਾਰ ਪੱਪੂ ਕੁਮਾਰ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *