ਐੱਸ ਡੀ ਐੱਮ ਸੰਜੀਵ ਗੌੜ ਵਲੋਂ ਸਥਾਨਕ ਅਨਾਜ ਮੰਡੀ ਦਾ ਕੀਤਾ ਦੌਰਾ

ਉਦੇ ਧੀਮਾਨ, ਬੱਸੀ ਪਠਾਣਾ : ਐੱਸ ਡੀ ਐੱਮ ਸੰਜੀਵ ਗੌੜ ਵਲੋਂ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਕਣਕ ਖਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ ਤੇ ਚੱਲ ਰਹੇ ਕੰਮ ਤੇ ਸੰਤੁਸ਼ਟੀ ਜਾਹਿਰ ਕੀਤੀ, ਪਰ ਮੰਡੀ ਵਿਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਰਕਾਰ ਵਲੋਂ ਤੈਅ ਸਮੇਂ ਅਨੁਸਾਰ ਖਰੀਦੀ ਕਣਕ ਦੀ ਲਿਫਟਿੰਗ 72 ਘੰਟੇ ਵਿਚ ਯਕੀਨੀ ਬਣਾਉਣ ਦੀ ਹਿਦਾਇਤ ਕੀਤੀ। ਐੱਸ ਡੀ ਐੱਮ ਨੇ ਕਿਸਾਨਾਂ ਨੂੰ ਕਣਕ ਸੁਕਾ ਕੇ ਮੰਡੀ ਵਿੱਚ ਲਿਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਾਜੇਸ਼ ਸਿੰਗਲਾ ਸੂਬਾ ਪ੍ਰੈੱਸ ਸਕੱਤਰ ਆੜਤੀ ਫੈਡਰੇਸ਼ਨ, ਮਾਰਕਿਟ ਕਮੇਟੀ ਦੇ ਸਕੱਤਰ ਕਵੰਲਜੀਤ ਸਿੰਘ, ਲੇਖਾਕਾਰ ਸੁਖਦੇਵ ਸਿੰਘ, ਆੜਤੀ ਆਗੂ ਰਾਜੀਵ ਕੁਮਾਰ, ਏ ਐਫ ਐਸ ੳ ਪਰਪਿੰਦਰ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ, ਗੁਰਦੀਪ ਸਿੰਘ, ਵਿਵੇਕ ਜੈਨ,ਅਸ਼ਵਨੀ ਕੁਮਾਰ ਆਦਿ ਮੌਜੂਦ ਸਨ। ਦੱਸਣਯੋਗ ਹੈ ਕਿ ਇਸ ਵਾਰ ਮੌਸਮ ਕਾਰਨ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦ ਘੱਟ ਕਣਕ ਦੀ ਖਰੀਦ ਹੋ ਸਕੀ ਹੈ। ਇਸਦੇ ਇਲਾਵਾ ਮੁੱਖ ਮੰਡੀ ਬਸੀ ਪਠਾਣਾਂ ਵਿਖੇ ਬੀਤੇ ਦਿਨ ਤੱਕ 54 ਹਜਾਰ 714 ਕੁਇੰਟਲ ਕਣਕ ਦੀ ਖ੍ਰੀਦ ਹੋ ਚੁੱਕੀ ਹੈ। ਜਿਸ ਵਿੱਚੋਂ ਪਨਗ੍ਰੇਨ ਵੱਲੋਂ 7558 ਕੁਇੰਟਲ, ਮਾਰਕਫੈੱਡ ਵੱਲੋਂ 8021 ਕੁਇੰਟਲ, ਪਨਸਪ ਵੱਲੋਂ 10 ਹਜਾਰ 246 ਕੁਇੰਟਲ ਅਤੇ ਐਫ.ਸੀ.ਆਈ ਵੱਲੋਂ 28 ਹਜਾਰ 889 ਕੁਇੰਟਲ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ। ਇਸ ਵਿਚੋਂ ਐੱਫ.ਸੀ.ਆਈ ਵਲੋਂ 11 ਹਜਾਰ ਕੁਇੰਟਲ, ਪਨਗਰੇਨ 1150 ਕਵਿੰਟਲ, ਪਨਸਪ 1 ਹਜਾਰ ਕਵਿਟੰਲ ਅਤੇ ਮਾਰਕਫੈਡ ਵਲੋਂ 1250 ਕਵਿੰਟਲ ਦੀ ਲਿਫਟਿੰਗ ਕੀਤੀ ਗਈ ਹੈ। ਆਂਕੜਿਆਂ ਮੁਤਾਬਕ ਬਸੀ ਪਠਾਣਾਂ ਦੀ ਅਨਾਜ ਮੰਡੀ ਵਿਚ ਖਰੀਦੀ ਕਣਕ ਦੇ ਲੱਗੇ ਵੱਡੇ ਵੱਡੇ ਢੇਰ ਦੱਸਦੇ ਹਨ ਕਿ ਹੁਣ ਤੱਕ ਮਹਿਜ਼ 26 ਫੀਸਦ ਹੀ ਲਿਫਟਿੰਗ ਹੋਈ ਹੈ, ਜਦੋਂਕਿ 74 ਫੀਸਦ ਬਾਕੀ ਹੈ। ਇਹ ਦੱਸਣਾ ਵੀ ਜਰੂਰੀ ਹੈ ਕਿ ਲੰਘੀ 20 ਅਪ੍ਰੈਲ ਤੱਕ ਖਰੀਦੀ ਕਣਕ ਦੀ ਅਦਾਇਗੀ ਕਿਸਾਨਾਂ ਦੇ ਖਾਤੇ ਵਿਚ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *