ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਚ ਸ਼੍ਰੀ ਨਵਗ੍ਰਹਿ ਸ਼ਨੀਦੇਵ ਮੰਦਰ ਦੀ ਪ੍ਰਤਿਸ਼ਟਾ ਦਿਵਸ ਤੇ ਰਾਮਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਉਦੇ ਧੀਮਾਨ, ਬੱਸੀ ਪਠਾਣਾ: ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਸ਼੍ਰੀ ਨਵਗ੍ਰਹਿ ਸ਼ਨੀਦੇਵ ਮੰਦਰ ਦੀ ਪ੍ਰਤਿਸ਼ਟਾ ਦਿਵਸ ਅਤੇ ਸ਼੍ਰੀ ਰਾਮ ਨੌਮੀ ਉਤਸਵ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਡੇਰਾ ਬਾਬਾ ਬੁੱਧ ਦਾਸ ਜੀ ਦੇ ਡੇਰਾ ਮਹੰਤ ਡਾ ਸਿਕੰਦਰ ਸਿੰਘ ਵੱਲੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਦੀ ਧਰਮਪਤਨੀ ਮੈਡਮ ਗੁਰਪ੍ਰੀਤ ਕੌਰ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ,ਧਰਮਪਾਲ ਸ਼ਰਮਾ ਮੋਹਾਲੀ, ਸਤ ਪਾਲ ਸ਼ਰਮਾ ਰੋਪੜ, ਵੀ ਕੇ ਸ਼ਰਮਾਂ ਲੁਧਿਆਣਾ, ਇੰਦਰਜੀਤ ਗੁਪਤਾ, ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਨਗਰ ਕੌਸਲ ਸਾਬਕਾ ਕਾਰਜਕਾਰੀ ਮੀਤ ਪ੍ਰਧਾਨ ਅਨੂਪ ਸਿੰਗਲਾ, ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ, ਨਗਰ ਕੌਸਲ ਮੀਤ ਪ੍ਰਧਾਨ ਪਵਨ ਸ਼ਰਮਾ, ਸ਼੍ਰੀ ਰਾਮ ਨਾਟਕ ਤੇ ਸੋਸ਼ਲ ਕਲੱਬ ਦੇ ਪ੍ਰਧਾਨ ਨੀਰਜ ਕੋੜਾ, ਗਊਸ਼ਾਲਾ ਕਮੇਟੀ ਪ੍ਰਧਾਨ ਮੋਹਨ ਲਾਲ ਗੋਗਨਾ, ਸਮਾਜ ਸੇਵੀ ਹਰਭਜਨ ਸਿੰਘ ਨਾਮਧਾਰੀ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਆਪ ਆਗੂ ਅਸ਼ੌਕ ਟੁਲਾਨੀ, ਸਮਾਜ ਸੇਵੀ ਓਮ ਪ੍ਰਕਾਸ਼ ਤਾਂਗੜੀ, ਸਮਾਜ ਸੇਵੀ ਸਤਪਾਲ ਭਨੋਟ,ਕੌਂਸਲਰ ਰਾਜ ਕੁਮਾਰ ਪੂਰੀ, ਬਲਾਕ ਸੰਮਤੀ ਚੈਅਰਪਰਸਨ ਬਲਜੀਤ ਕੌਰ,ਮੰਡੀਕਰਨ ਬੋਰਡ ਪੰਜਾਬ ਦੇ ਮੈਬਰ ਇੰਦਰਜੀਤ ਸਿੰਘ ਇੰਦਰੀ, ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ, ਮਹੰਤ ਪੂਜਾ ਤੋਂ ਇਲਾਵਾ ਹੋਰ ਵੀ ਕਈ ਸ਼ਖ਼ਸੀਅਤਾਂ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ ਸਿਕੰਦਰ ਸਿੰਘ ਨੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੂਰਨਿਆਂ ‘ਤੇ ਚੱਲਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਰਾਮਨੌਮੀ ਮੌਕੇ ਤੇ ਸ਼੍ਰੀ ਜੀ ਕ੍ਰਿਪਾ ਸੰਕੀਰਤਨ ਮੰਡਲ ਵੱਲੋ ਸ਼੍ਰੀ ਹਰਿ ਨਾਮ ਦਾ ਸੰਕੀਰਤਨ ਕੀਤਾ ਗਿਆ ਅਤੇ ਪ੍ਰਭੂ ਸ਼੍ਰੀ ਰਾਮ ਦਾ ਗੁਣ ਗਾਨ ਕੀਤਾ ਗਿਆ। ਰਾਮ ਲਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਮੰਦਰ ਪਹੁੰਚ ਰਹੇ ਹਨ। ਰਾਮ ਜਨਮ ਉਤਸਵ ਮੌਕੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇੱਥੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੈ। ਉੱਥੇ ਪੂਰਾ ਮੰਦਰ ਕੰਪਲੈਕਸ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨਾਲ ਗੂੰਜ ਰਿਹਾ ਹੈ। ਹਰ ਸ਼ਰਧਾਲੂ ਦੇ ਮੂੰਹ ‘ਤੇ ਇਕ ਹੀ ਗੱਲ ਹੁੰਦੀ ਹੈ ਅਤੇ ਉਹ ਹੈ ਜੈ ਸ਼੍ਰੀ ਰਾਮ।ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਓਮ ਪ੍ਰਕਾਸ਼ ਗੌਤਮ,ਹਮਿੰਦਰ ਦਲਾਲ, ਪੰਡਿਤ ਸੇਵਕ ਰਾਮ ਸ਼ਰਮਾਂ,ਡਾ.ਦੀਵਾਨ ਧੀਰ,ਮਾਰੂਤ ਮਲਹੌਤਰਾ,ਐਡਵੋਕੇਟ ਅੰਕੁਸ਼ ਖੱਤਰੀ,ਰਾਜਨ ਭੱਲਾ,ਦੀਵਲ ਕੁਮਾਰ ਹੈਰੀ, ਐਡਵੋਕੇਟ ਦੀਪਕ ਬੈਕਟਰ,ਅਮਿਤ ਜਿੰਦਲ,ਲਵਿਸ਼ ਸ਼ਰਮਾ,ਰਾਜਨ ਬਤਰਾ, ਪੰਡਿਤ ਸ਼ੰਕਰ ਮਨੀ,ਰਿਸ਼ੀ ਸਿੰਗਲਾ, ਪ੍ਰਿੰਸ ਕੁਮਾਰ, ਬਲਰਾਮ ਚਾਵਲਾ, ਕਾਹਨ ਚੰਦ ਸ਼ਰਮਾ, ਨਰੇਸ਼ ਗੌਤਮ,ਪੰਕਜ਼ ਭਨੋਟ, ਦਿਨੇਸ਼ ਖੰਨਾ, ਹਰਿੰਦਰ ਮਲਹੌਤਰਾ ਨੰਨਾ, ਐਡਵੋਕੇਟ ਗੋਰਵ ਗੋਇਲ, ਰਾਜੀਵ ਕੁਮਾਰ,ਦੁਸ਼ਯੰਤ ਸ਼ੁਕਲਾ,ਅਮਨ ਗੋਇਲ, ਹਰਪ੍ਰੀਤ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *