ਸਵ. ਸੁਖਦੇਵ ਸਿੰਘ ਸਲਾਣਾ ਨੂੰ ਵੱਖ-ਵੱਖ ਆਗੂਆਂ ਵੱਲੋਂ ਕੀਤੀ ਗਈ ਸ਼ਰਧਾਂਜਲੀ ਭੇਟ

ਸਰਹਿੰਦ, ਰੂਪ ਨਰੇਸ਼:

ਬੀਬੀ ਬਲਵਿੰਦਰ ਕੌਰ ਸਲਾਣਾ ਸਾਬਕਾ ਕੌਂਸਲਰ ਦੇ ਪਤੀ ਅਤੇ ਤੇਜਿੰਦਰ ਸਿੰਘ ਸਲਾਣਾ ਡਾਇਰੈਕਟਰ ਪੰਜਾਬ ਐਗਰੋ ਫੂਡ ਐਂਡ ਫੀਡ ਦੇ ਪਿਤਾ ਸਵ. ਸੁਖਦੇਵ ਸਿੰਘ ਸਲਾਣਾ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਜੱਸੜਾਂ ਵਿਖੇ ਹੋਈ। ਸ਼ਰਧਾਂਜਲੀ ਸ਼ਮਾਰੋਹ ‘ਤੇ ਪਹੁੰਚੇ ਸਾਬਕਾ ਐੱਮ.ਪੀ ਫ.ਗ.ਸ ਤੋਂ ਡਾ. ਅਮਰ ਸਿੰਘ, ਸਾਬਕਾ ਐੱਮ.ਪੀ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਮੰਤਰੀ ਕਾਕਾ ਰਣਜੀਪ ਸਿੰਘ ਨਾਭਾ, ਵਿਧਾਇਕ ਲਖਵੀਰ ਸਿੰਘ ਰਾਏ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਡਾ. ਸਿਕੰਦਰ ਸਿੰਘ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਫ.ਗ.ਸ,ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜਗਦੀਪ ਸਿੰਘ ਚੀਮਾ, ਹਰਿੰਦਰ ਸਿੰਘ ਭਾਂਬਰੀ, ਅਮਰਦੀਪ ਸਿੰਘ ਧਾਰਨੀ ਪ੍ਰਧਾਨ ਬਾਰ ਐਸੋ. ਫ.ਗ.ਸ ਨੇ ਕਿਹਾ ਕਿ ਸੁਖਦੇਵ ਸਿੰਘ ਸਲਾਣਾ ਨੇਕ ਤੇ ਸਮਾਜਸੇਵੀ ਇਨਸਾਨ ਸਨ। ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾl ਇਸ ਪਰਿਵਾਰ ਦਾ ਸਾਬਕਾ ਅਕਾਲੀ ਮੰਤਰੀ ਕੈਪਟਨ ਕਮਲਜੀਤ ਸਿੰਘ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ।

ਇਸ ਮੌਕੇ ਚਰਨਜੀਤ ਸਿੰਘ ਈ.ਓ, ਜਗਮੀਤ ਸਿੰਘ ਸਹੋਤਾ, ਜੋਗਿੰਦਰ ਮੈਣੀ, ਜਤਿੰਦਰ ਸਿੰਘ ਧਾਲੀਵਾਲ, ਪਰਵਿੰਦਰ ਸਿੰਘ ਸਰਾਂ, ਗੁਰਪ੍ਰੀਤ ਸਿੰਘ ਸਿੱਧੂ, ਐਡਵੋਕੇਟ ਜਸਪ੍ਰਤਾਪ ਸਿੰਘ, ਜੈਸਮੀਨ ਕੌਰ, ਸਾਹਿਬਜੀਤ ਸਿੰਘ ਕੈਨੇਡਾ, ਜਗਵੀਰ ਸਿੰਘ ਸਲਾਣਾ, ਸੰਜੀਵ ਦੱਤਾ, ਡਾ. ਹਰਪਾਲ ਸਿੰਘ ਸਲਾਣਾ,ਰਾਮਕੇਵਲ ਯਾਦਵ, ਰਵਿੰਦਰ ਸਿੰਘ ਪਦਮ,ਕੁਲਵੰਤ ਸਿੰਘ ਬਰਾੜ, ਸੁਰਜੀਤ ਸਿੰਘ ਸਵੈਂਚ, ਪਰਮਿੰਦਰ ਗਿੱਲ, ਅਵਤਾਰ ਮੁਹੰਮਦ ਟੋਨੀ, ਪਰਉਪਕਾਰ ਸਿੰਘ, ਕਰਨਜੀਤ ਸਿੰਘ ਚੌਧਰੀ, ਐਡਵੋਕੇਟ ਹਰਕੀਰਤ ਸਿੰਘ, ਐਡਵੋਕੇਟ ਮੋਹਨ ਲਾਲ ਸਿੰਘੀ, ਸ਼ਿੰਗਾਰਾ ਸਿੰਘ ਲੱਖੀ ਭਲਵਾਨ ਵੱਖ-ਵੱਖ ਬਾਰ ਕਾਊਂਸਲਰਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published. Required fields are marked *