ਦਰਜਨਾਂ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਲ

ਉਦੇ ਧੀਮਾਨ, ਬੱਸੀ ਪਠਾਣਾ: ਡਾ. ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਮੋਰਚਾ ਦੇ ਸਪੋਕਸਪਰਸਨ ਅਤੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਦੇ ਦਫਤਰ ਵਿਖੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋ ਦਰਜਨਾਂ ਦੀ ਗਿਣਤੀ ਵਿੱਚ ਆਏ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਦੂਸਰੀਆਂ ਹੋਰਨਾ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ | ਪਿੰਡਾਂ ਦੇ ਗਰੀਬ ਸਮਾਜ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਬਹੁਤ ਕੁਝ ਮਿਲਿਆ ਹੈ । ਜ਼ਿਕਰਯੋਗ ਹੈ ਕਿ ਐ.ਸੀ. ਸਮਾਜ ਦੇ ਲੋਕਾਂ ਦਾ ਪੰਜਾਬ ਅੰਦਰ ਵੱਡਾ ਵੋਟ ਬੈਂਕ ਹੈ ਅਤੇ ਸਾਡੇ ਹਿੱਤ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸੁਰੱਖਿਅਤ ਹਨ। ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਵਾਅਦੇ ਤਾਂ ਵੱਡੇ ਵੱਡੇ ਕੀਤੇ ਸਨ , ਪਰ ਹੋਇਆ ਕੁਝ ਵੀ ਨਹੀਂ | ਅੱਜ ਪੰਜਾਬ ਦੀਆਂ ਮਹਿਲਾਵਾਂ ਨਾਲ ਵੀ ਚੋਣਾਂ ਵੇਲੇ ਇੱਕ ਹਜ਼ਾਰ ਇੱਕ ਹਜ਼ਾਰ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ , ਉਹ ਵੀ ਪੂਰਾ ਨਹੀਂ ਕੀਤਾ ਅਤੇ ਕਾਂਗਰਸ ਨੇ ਹਮੇਸ਼ਾ ਗਰੀਬੀ ਹਟਾਓ ਦਾ ਨਾਅਰਾ ਪੂਰੇ ਦੇਸ਼ ਵਿੱਚ ਲਾਉਦੀ ਰਹੀ । ਪਰ ਉਹਨਾਂ ਨੇ ਗਰੀਬਾਂ ਦੇ ਹਿਤਾਂ ਲਈ ਕੋਈ ਵੀ ਕਦਮ ਨਹੀਂ ਚੁੱਕਿਆ। ਅੱਜ ਸਾਨੂੰ ਭਾਰਤੀ ਜਨਤਾ ਪਾਰਟੀ ਤੇ ਵੱਡੀਆਂ ਆਸਾਂ ਉਮੀਦਾਂ ਹਨ । ਅੱਜ ਦੇਸ਼ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਲ਼ੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਵੀ ਉਹਨਾਂ ਦੀ ਸਰਕਾਰ ਬਣਾਵਾਂਗੇ । ਉੱਨਾਂ ਕਿਹਾ ਕਿ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਗਰੀਬ ਬਸਤੀਆਂ ਅਤੇ ਝੋਪੜੀਆਂ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਾਂਗੇ। ਇਸ ਮੋਕੇ ਡਾ.ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਉਹਨਾਂ ਨੂੰ ਬੀਜੇਪੀ ਕਮਲ ਦੇ ਫੁੱਲ ਵਾਲੇ ਸਰੋਪੇ ਪਾ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਅਤੇ ਹੋਰ ਲੋਕਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਜਾਗਰੂਕ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਲਵਲੀ , ਹਰਦੇਵ ਸਿੰਘ , ਗੁਰਦੀਪ ਸਿੰਘ ਭਾਗਨਪੁਰ , ਯੂਥ ਆਗੂ ਸਈਅਮ ਪਾਠਕ, ਗੋਸਲੀ , ਯੁਗੇਸ , ਮਨੀ ਮਹਿਤਾ ,ਸਿੰਗਾਰਾਂ ਸਿੰਘ ,ਭਿੰਦਰ ਸਿੰਘ , ਇਕਬਾਲ ਸਿੰਘ , ਰਘੂਵੀਰ ਸਿੰਘ , ਗੁਰਪ੍ਰੀਤ ਸਿੰਘ , ਗੁਰਨਾਮ ਸਿੰਘ , ਬਲਵੀਰ ਸਿੰਘ , ਹਰਮੇਸ , ਸਿੰਦਰ ਸਿੰਘ , ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *