Home ਪੰਜਾਬ ਡਾ. ਸਿਕੰਦਰ ਸਿੰਘ ਨੇ ਕਮਰੇ ਦਾ ਸ਼ੁੱਭ ਆਰੰਭ ਕਰਵਾਇਆ

ਡਾ. ਸਿਕੰਦਰ ਸਿੰਘ ਨੇ ਕਮਰੇ ਦਾ ਸ਼ੁੱਭ ਆਰੰਭ ਕਰਵਾਇਆ

ਉਦੇ ਧੀਮਾਨ, ਬੱਸੀ ਪਠਾਣਾ : ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਸ਼੍ਰੀ ਰਾਧਾ ਮਾਧਵ ਮੰਦਰ ਦੇ ਉੱਪਰ ਬਣਾਏ ਜਾ ਰਹੇ ਕਮਰੇ ਦਾ ਸ਼ੁੱਭ ਆਰੰਭ ਡੇਰਾ ਬਾਬਾ ਬੁੱਧ ਦਾਸ ਜੀ ਦੇ ਡੇਰਾ ਮਹੰਤ ਡਾ. ਸਿਕੰਦਰ ਸਿੰਘ ਜੀ ਵੱਲੋ ਪੂਜਾ ਅਰਚਨਾ ਕਰਕੇ ਆਰੰਭ ਕਰਵਾਇਆ। ਇਸ ਮੌਕੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਸ਼੍ਰੀ ਧਾਮ ਵਰਿੰਦਾਵਨ, ਬਾਂਕੇ ਬਾਬਾ ਤਟਿਆ ਸਥਾਨ ਸ਼੍ਰੀ ਧਾਮ ਵਰਿੰਦਾਵਨ, ਸਮਾਜ ਸੇਵੀ ਸਪਤਾਲ ਭਨੋਟ,ਆਪ ਲੋਕ ਸਭਾ ਹਲਕਾ ਫ਼ਤਹਿਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਦੀ ਥਾਂ ਹਰਭਜਨ ਸਿੰਘ ਨਾਮਧਾਰੀ, ਸਮਾਜ ਸੇਵੀ ਓਮ ਪ੍ਰਕਾਸ਼ ਤਾਂਗੜੀ,ਸਮਾਜ ਸੇਵੀ ਪਵਨ ਬਾਂਸਲ ਬਿੱਟਾ, ਰਜਿੰਦਰ ਸ਼ਰਮਾ ਮੋਹਾਲੀ,ਸਾਬਕਾ ਕੌਂਸਲਰ ਰਾਮੇਸ਼ ਕੁਮਾਰ ਸੀ.ਆਰ, ਵੱਲੋ ਵਿਸ਼ੇਸ਼ ਤੌਰ ਸ਼ਿਰਕਤ ਕੀਤੀ ਗਈ। ਇਸ ਮੋਕੇ ਮੰਦਰ ਪ੍ਰਧਾਨ ਰਜਿੰਦਰ ਭਨੋਟ,ਮੋਹਿਤ ਝੰਜੀ, ਮਨੀਸ਼ ਸ਼ਰਮਾਂ, ਸੁਧੀਰ ਖੰਨਾ, ਸੁਰਿੰਦਰ ਕੁਮਾਰ ਰਿੰਕੂ, ਵਿਜੇ ਸ਼ਰਮਾ, ਨਰਵੀਰ ਧੀਮਾਨ ਜੋਨੀ,ਤਿਲਕ ਰਾਜ ਸ਼ਰਮਾ, ਰਾਜਨ ਭੱਲਾ, ਆਸ਼ਾ ਸ਼ਰਮਾ ਮੋਹਾਲੀ, ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ, ਅਮਨ ਚਾਵਲਾ, ਗੋਬਿੰਦ ਮੋਦਗਿਲ, ਧਰੂਵ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here