ਸਮਾਗਮ ਦੌਰਾਨ ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਤੇ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਹਿਤੇਸ਼ ਗਾਵਰੀ ਤੇ ਹਰਸ਼ ਗਰਗ ਦਾ ਸਨਮਾਨ ਕਰਦੇ ਹੋਏ
ਉਦੇ ਧੀਮਾਨ, ਬੱਸੀ ਪਠਾਣਾ: ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਅਗਰਵਾਲ ਧਰਮਸ਼ਾਲਾ ਵਿੱਖੇ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ, ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਹਰਸ਼ ਗਰਗ, ਭਾਜਪਾ ਯੁਵਾ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਲੁਧਿਆਣਾ ਦਿਹਾਤੀ ਦੇ ਇੰਚਾਰਜ ਹਿਤੇਸ਼ ਗਾਵਰੀ, ਭਾਜਪਾ ਯੁਵਾ ਮੋਰਚਾ ਬੱਸੀ ਮੰਡਲ ਪ੍ਰਧਾਨ ਐਡਵੋਕੇਟ ਅੰਕੁਸ਼ ਖੱਤਰੀ, ਸਮਾਜ ਸੇਵੀ ਪਵਨ ਬਾਂਸਲ ਬਿੱਟਾ, ਆਪ ਆਗੂ ਪ੍ਰੇਮ ਵਧਵਾ, ਸਮਾਜ ਸੇਵੀ ਹਰਭਜਨ ਸਿੰਘ ਨਾਮਧਾਰੀ, ਮਾਤਾ ਸ਼੍ਰੀ ਜਗਦੰਬੇ ਲੰਗਰ ਕਮੇਟੀ ਦੇ ਪ੍ਰਧਾਨ ਕਮਲ ਕ੍ਰਿਸ਼ਨ ਭੰਡਾਰੀ ਤੇ ਜਨਰਲ ਸਕੱਤਰ ਸ਼ਾਮ ਗੌਤਮ,ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਮੀਤ ਪ੍ਰਧਾਨ ਹਮਿੰਦਰ ਦਲਾਲ, ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ, ਪੰਡਿਤ ਸੇਵਕ ਰਾਮ ਸ਼ਰਮਾਂ, ਸਮਾਜ ਸੇਵੀ ਐਡਵੋਕੇਟ ਦੀਪਕ ਬੈਕਟਰ, ਸ਼੍ਰੀ ਰਾਮ ਲੀਲਾ ਕਮੇਟੀ ਮੀਤ ਪ੍ਰਧਾਨ ਬਲਰਾਮ ਚਾਵਲਾ ਵੱਲੋ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਵਿੱਚ ਆ ਕੇ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਨੇ ਕਮੇਟੀ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ ਜੋ ਹਰ ਸਾਲ ਅਜਿਹੇ ਸ਼ਾਨਦਾਰ ਧਾਰਮਿਕ ਸਮਾਗਮ ਆਯੋਜਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆ ਨੂੰ ਧਾਰਮਿਕ ਸਮਾਗਮਾ ਚ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ। ਤਾਂ ਕਿ ਸਾਨੂੰ ਆਪਣੇ ਧਰਮ ਵਾਰੇ ਗਿਆਨ ਹੋ ਸਕੇ। ਸਮਾਗਮ ਚ ਵਿਸ਼ੇਸ਼ ਤੌਰ ਪਹੁੰਚਣ ਤੇ ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਤੇ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਵੱਲੋ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ ਕੀਤਾ।ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ, ਮਨੀਸ਼ ਸ਼ਰਮਾਂ, ਮੋਹਿਤ ਝੰਜੀ, ਉਦੇ ਧੀਮਾਨ, ਸੰਜੂ ਸ਼ਰਮਾਂ, ਵਿਜੇ ਸ਼ਰਮਾ, ਸੁਰਿੰਦਰ ਕੁਮਾਰ ਰਿੰਕੂ,ਪੰਕਜ਼ ਭਨੋਟ, ਅਮਿਤ ਜਿੰਦਲ, ਡਾ.ਦੀਵਾਨ ਧੀਰ, ਤਿਲਕ ਰਾਜ ਸ਼ਰਮਾ, ਭਾਰਤ ਭੂਸ਼ਨ ਸ਼ਰਮਾਂ ਭਰਤੀ, ਅਕਸ਼ੈ ਧੀਮਾਨ, ਪ੍ਰਦੀਪ ਕੁਮਾਰ ਸੱਪਲ, ਪ੍ਰੇਮ ਸ਼ਰਮਾ, ਨਰਵੀਰ ਧੀਮਾਨ ਜੋਨੀ, ਐਡਵੋਕੇਟ ਗੋਰਵ ਰਬੜ, ਕਰਮ ਚੰਦ ਬਤਰਾ, ਪ੍ਰੀਤਮ ਰਬੜ, ਦਲੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ।