ਹਲਕਾ ਬੱਸੀ ਪਠਾਣਾਂ ਵਿਖੇ ਕਾਗਰਸ ਪਾਰਟੀ ਵੱਲੋ ਕਿਸਾਨਾਂ ਦੇ ਹੱਕ ਚ ਕੱਢਿਆ ਟਰੈਕਟਰ ਮਾਰਚ।

ਉਦੇ ਧੀਮਾਨ , ਬੱਸੀ ਪਠਾਣਾਂ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੱਦੇ ‘ਤੇ ਕਿਸਾਨਾਂ ਦੇ ਹੱਕ ‘ਚ ਹਲਕਾ ਬੱਸੀ ਪਠਾਣਾਂ ਵਿੱਖੇ ਕਾਂਗਰਸ ਪਾਰਟੀ ਵੱਲੋਂ ਹਲਕਾ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ।ਇਸ ਮੌਕੇ ਗੁਰਪ੍ਰੀਤ ਸਿੰਘ ਜੀ.ਪੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦ ਕੀਤਾ ਸੀ ਪਰ ਆਪਣੀ ਮੁਕਰਨ ਦੀ ਰਿਵਾਇਤ ਜਾਰੀ ਰੱਖਦਿਆਂ ਭਾਜਪਾ ਸਰਕਾਰ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਗਈ। ਜਿਸ ਕਰ ਕੇ ਮਜ਼ਬੂਰੀ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਸੰਘਰਸ਼ ਕਰਨਾ ਪਿਆ। ਕੇਂਦਰ ਸਰਕਾਰ ਨੇ ਕਿਸਾਨ ਮਜ਼ਦੁੂਰਾਂ ‘ਤੇ ਅੰਨਾ ਤਸ਼ੱਦਦ ਕਰ ਕੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਰਿਆਣਾ ਤੇ ਪੰਜਾਬ ਦੀ ਹੱਦ ਨੂੰ ਭਾਰਤ-ਪਾਕਿ ਦੀ ਸਰਹੱਦ ਬਣਾ ਦਿੱਤਾ। ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ-ਮਜ਼ਦੂਰਾਂ ‘ਤੇ ਗੋਲੀਆਂ, ਅੱਥਰੂ ਗੈਸ ਤੇ ਡਾਂਗਾਂ ਵਰ੍ਹਾ ਕੇ ਲੋਕਤੰਤਰ ਦਾ ਘਾਣ ਕਰ ਦਿੱਤਾ ਹੈ। ਭਾਜਪਾ ਨੇ ਦੇਸ਼ ਦਾ ਿਢੱਡ ਭਰਨ ਵਾਲੇ ਕਿਸਾਨਾਂ ਦੀ ਨਹੀਂ, ਸਗੋਂ ਪੂੰਜੀਪਤੀ ਮਿੱਤਰਾਂ ਦੀ ਜ਼ਿਆਦਾ ਿਫ਼ਕਰ ਹੈੇ। ਇਸ ਮੌਕੇ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਨਗਰ ਕੌਸਲ ਸਾਬਕਾ ਕਾਰਜਕਾਰੀ ਪ੍ਰਧਾਨ ਅਨੂਪ ਸਿੰਗਲਾ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਬਿੱਟੂ, ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ,ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਮੁੱਖੀਜਾ,ਜਸਵੀਰ ਸਿੰਘ ਭਾਦਲਾ ਪੀਏ ਤੇ ਦਫ਼ਤਰ ਇੰਚਾਰਜ ਜੀ.ਪੀ,ਬਲਾਕ ਸੰਮਤੀ ਚੈਅਰਪਰਸਨ ਬਲਜੀਤ ਕੌਰ, ਮਾਰਕਿਟ ਕਮੇਟੀ ਬੱਸੀ ਸਾਬਕਾ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ, ਸੀਨੀਅਰ ਯੂਥ ਆਗੂ ਸਮੀਰ ਕਪਲਿਸ਼, ਦਵਿੰਦਰ ਸਿੰਘ ਪਿੰਡ ਸ਼ਹੀਦਗੜ, ਕਾਗਰਸ ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਗੀਤਾ ਸਿੰਘੀ,ਲਖਵੀਰ ਸਿੰਘ ਪਿੰਡ ਵਜੀਦਪੁਰ, ਗੁਰਪ੍ਰੀਤ ਸਿੰਘ ਪਿੰਡ ਮੇੜ੍ਹਾ,ਸਤਵਿੰਦਰ ਸਿੰਘ ਲਾਲਾ ਕੰਗ, ਨਿਸ਼ਾਨ ਸਿੰਘ ਬਾਜਵਾ,ਨਰਿੰਦਰ ਸਿੰਘ ਪਿੰਡ ਮੁੱਲਾਂਪੁਰ,ਅਸ਼ੌਕ ਗੌਤਮ,ਕੁਲਦੀਪ ਸਿੰਘ ਬਲੱਗਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਗਰਸੀ ਆਗੂ ਤੇ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *