ਉਦੇ ਧੀਮਾਨ , ਬਸੀ ਪਠਾਣਾ: ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾ ਵਲੋ 17 ਵਾ ਰਾਸ਼ਨ ਵੰਡ ਸਮਾਰੋਹ ਬਹਾਵਲਪੁਰ ਧਰਮਸਾਲਾ ਮਹਲਾ ਗੁਰੂ ਨਾਨਕ ਪੁਰਾ ਵਿਖੇ ਪ੍ਰਧਾਨ ਉਮ ਪ੍ਰਕਾਸ਼ ਮੁਖੀਜਾ ਦੀ ਪ੍ਰਧਾਨਗੀ ਵਿਚ 17 ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵਡਿਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਮਦਨ ਲਾਲ ਟੁਲਾਨੀ ਬਹਾਵਲਪੁਰ ਮਹਾਸੰਘ ਦੇ ਸੀਨੀਅਰ ਸਰਪ੍ਰਸਤ ਸਨ। ਟੁਲਾਨੀ ਜੀ ਨੇ ਦਸਿਆ ਕਿ ਮਹਾਸੰਘ ਵਲੋ ਹਰ ਮਹੀਨੇ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵਡਿਆ ਜਾਦਾ ਹੈ। ਹਰ ਮਹੀਨੇ ਇਕ ਲੋੜਵੰਦ ਪਰਿਵਾਰ ਨੂੰ ਨਾਲ ਜੋੜਿਆ ਜਾਦਾ ਹੈ। ਮਹਾਸੰਘ ਵਲੋ ਅਨੇਕਾ ਸੋਸਲ ਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਦੇ ਹਨ। ਇਸ ਮੋਕੇ ਪ੍ਰਧਾਨ ਉਮ ਪ੍ਰਕਾਸ਼ ਮੁਖੀਜਾ, ਚੈਅਰਮੈਨ ਅਰਜੁਨ ਸੇਤੀਆ ਜਰਨਲ ਸਕੱਤਰ ਰਾਜ ਕੁਮਾਰ ਪਹੂਜਾ ਖਜਾਨਚੀ ਰਾਮ ਲਾਲ ਕੋਸਲ ਸੀਨੀਅਰ ਵਾਈਸ ਪ੍ਰਧਾਨ ਸੁਸੀਲ ਗਰੋਵਰ ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ ਜੁਆਇੰਟ ਸਕੱਤਰ ਪ੍ਰਵੀਨ ਮੁਖੀਜਾ ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ ਸੀਨੀਅਰ ਸਰਪ੍ਰਸਤ ਵਾਸਦੇਵ ਨੰਦਾ ਸੀਨੀਅਰ ਸਰਪ੍ਰਸਤ ਨੰਦ ਲਾਲ ਮਟਰੇਜਾ ਜਿਲਾ ਪ੍ਰਧਾਨ ਕਿਸੋਰੀ ਲਾਲ ਚੁੱਘ ਰਮੇਸ਼ ਚੰਦ ਕੇਵਲ ਸਿੰਘ ਜਤਿੰਦਰ ਕੁਮਾਰ ਗੁਰਾਨੀ ਬਿੱਲੂ ਨਰੇਸ਼ ਸਚਦੇਵਾ ਬਲੀ ਰਾਜ ਕੁਮਾਰ ਟੇਲਰ ਮਾਸਟਰ ਹਾਜਰ ਸਨ।