ਨਗਰ ਕੀਰਤਨ ਦਾ ਕੀਤਾ ਸਵਾਗਤ ਤੇ ਲਗਾਇਆ ਲੰਗਰ

ਉਦੇ ਧੀਮਾਨ, ਬੱਸੀ ਪਠਾਣਾਂ: ਗੁਰਦੁਆਰਾ ਭਗਤ ਰਵਿਦਾਸ ਪ੍ਰਬਧੰਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਜੇਲ੍ਹ ਰੋਡ ਵਿਖੇ ਨਗਰ ਕੀਰਤਨ ਪੁੱਜਣ ‘ਤੇ ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ। ਅਤੇ ਸ਼ਰਧਾਲੂਆਂ ਲਈ ਚਾਹ ਬਿਸਕੁਟ ਦਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਮੋਹਨ ਸਿੰਘ, ਸਮਾਜ ਸੇਵਾ ਕਰਮਜੀਤ ਸਿੰਘ ਢੀਂਡਸਾ,ਹਰਭਜਨ ਸਿੰਘ ਨਾਮਧਾਰੀ,ਓਮ ਪ੍ਰਕਾਸ਼ ਮੁਖੀਜਾ,ਬਲਜੀਤ ਕੌਰ,ਗੀਤਾ ਸਿੰਘੀ, ਅਸ਼ੋਕ ਗੋਤਮ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *