ਕਾਗਰਸੀ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

ਉਦੇ ਧੀਮਾਨ , ਬੱਸੀ ਪਠਾਣਾਂ: ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾਉਣ ਸਬੰਧੀ ਕਾਗਰਸੀ ਵਰਕਰਾਂ ਵੱਲੋਂ ਹਲਕਾ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਦੀ ਅਗਵਾਈ ਹੇਠ ਸ਼ਾਂਤਮਈ ਕੈਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ, ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ,ਕਾਗਰਸ ਕਮੇਟੀ ਜਿਲ੍ਹਾ ਸਕੱਤਰ ਪਰਮਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਚ ਵੜ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹਮਲਾ ਕਰਨਾ ਗੈਰ ਜਮਹੂਰੀ ਵਰਤਾਰਾ ਹੈ। ਜਦੋਂ ਪਹਿਲਾ ਹੀ ਪੰਜਾਬ-ਹਰਿਆਣਾ ਹਾਈ ਕੋਰਟ ਦੁਆਰਾ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਹਰਿਆਣਾ ਪੁਲਿਸ ਕਿਸਾਨਾਂ ਨੂੰ ਨਹੀਂ ਰੋਕ ਸਕਦੀ ਕਿਉਕਿ ਕਿਸਾਨ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਹਨ ਨਾ ਕਿ ਹਰਿਆਣਾ ਵਿੱਚ। ਇਸ ਤੋਂ ਬਾਅਦ ਵੀ ਹਰਿਆਣਾ ਪੁਲਿਸ ਦੀ ਇਹ ਕਾਰਵਾਈ ਲੋਕਤੰਤਰ ਦਾ ਮਜਾਕ ਉਡਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਦਾ ਇਹ ਰਵਈਆ ਉਸ ਦੇ ਤਾਨਾਸ਼ਾਹ ਹੋਣ ਦਾ ਸਬੂਤ ਹੈ ਅਤੇ ਇਸ ਗੱਲ ਨੂੰ ਵੀ ਬਿਲਕੁਲ ਸਾਫ ਕਰਦਾ ਹੈ ਕਿ ਕੇਂਦਰ ਦੀ ਭਾਜਪਾ ਹਕੂਮਤ ਹਿਟਲਰਸ਼ਾਹੀ ਦੇ ਰਾਹ ਤੇ ਚੱਲਦੀ ਹੋਈ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਤੇ ਸਰਕਾਰ ਖਿਲਾਫ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਕੁਚਲਣ ਲਈ ਕੁਝ ਵੀ ਕਰ ਸਕਦੀ ਹੈ ਜਿਸ ਦੀ ਉਦਾਹਰਣ ਖਨੌਰੀ ਬਾਰਡਰ ਤੇ ਜ਼ਖ਼ਮੀ ਅਤੇ ਮਾਰੇ ਗਏ ਕਿਸਾਨ ਹਨ। ਇਸ ਮੌਕੇਂ ਨਗਰ ਕੌਸਲ ਸਾਬਕਾ ਕਾਰਜਕਾਰੀ ਪ੍ਰਧਾਨ ਅਨੂਪ ਸਿੰਗਲਾ, ਜਸਵੀਰ ਸਿੰਘ ਭਾਦਲਾ ਦਫ਼ਤਰ ਇੰਚਾਰਜ ਤੇ ਪੀਏ ਜੀ.ਪੀ, ਕਾਗਰਸ ਕਮੇਟੀ ਜਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਵਾਧਵਾ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਮੁੱਖੀਜਾਂ, ਮਾਰਕਿਟ ਕਮੇਟੀ ਬੱਸੀ ਸਾਬਕਾ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਬਿੱਟੂ,ਸੀਨੀਅਰ ਯੂਥ ਆਗੂ ਸਮੀਰ ਕਪਲੀਸ਼, ਸੁਰਮੁੱਖ ਸਿੰਘ ਬੈਨੀਪਾਲ, ਨਰਿੰਦਰ ਸਿੰਘ ਪਿੰਡ ਮੁੱਲਾਂਪੁਰ,ਕੁਲਦੀਪ ਸਿੰਘ ਬਲੱਗਣ, ਸਤਵਿੰਦਰ ਸਿੰਘ ਲਾਲਾ ਕੰਗ, ਦਵਿੰਦਰ ਸਿੰਘ ਸ਼ਹੀਦਗੜ,ਅਸ਼ੌਕ ਗੌਤਮ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *