ਸਾਨੂੰ ਜਾਤਾ ਪਾਤਾ ਨੂੰ ਪਰੇ ਛੱਡ ਕੇ ਸਮਾਜ ਦੇ ਭਲੇ ਲਈ ਚੰਗੇ ਉਪਰਾਲੇ ਕਰਨੇ ਚਾਹੀਦੇ ਹਨ: ਕੁਲਦੀਪ ਸਿੰਘ ਸਿੱਧੂਪੁਰ, ਡਾ. ਹਰਬੰਸ ਲਾਲ

ਉਦੇ ਧੀਮਾਨ , ਬੱਸੀ ਪਠਾਣਾਂ:  ਭਾਰਤ ਦੇਸ਼ ਦੇ ਹਰ ਇੱਕ ਕੋਨੇ ਕੋਨੇ ਤੋਂ ਇਲਾਵਾ ਪੂਰੇ ਵਿਸ਼ਵ ਦੇ ਅੰਦਰ ਭਗਤ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਅੱਜ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਤੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਗਤ ਰਵਿਦਾਸ ਜੀ ਨੇ ਮਾਨਵਤਾ ਨੂੰ ਜਾਤੀਆਂ ਦੇ ਜੰਜਾਲ ਚੋਂ ਕੱਢਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਦਾ ਜਿੱਥੇ ਉਪਦੇਸ਼ ਦਿੱਤਾ ਹੈ ਉਥੇ ਹੀ ਪਰਮਾਤਮਾ ਦੀ ਭਗਤੀ ਕਰਨ ਦਾ ਮਾਰਗਦਰਸ਼ਨ ਕੀਤਾ ਹੈ । ਸਾਨੂੰ ਜਾਤਾ ਪਾਤਾ ਨੂੰ ਪਰੇ ਛੱਡ ਕੇ ਸਮਾਜ ਦੇ ਭਲੇ ਲਈ ਮਨੁੱਖਤਾ ਦੇ ਭਲੇ ਲਈ ਚੰਗੇ ਉਪਰਾਲੇ ਕਰਨੇ ਚਾਹੀਦੇ ਹਨ । ਅਤੇ ਉਸ ਇੱਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸੱਚੀ ਸੁੱਚੀ ਸੋਚ ਲੈ ਕੇ ਇਸ ਸਮਾਜ ਵਿੱਚ ਵਿਚਰ ਸਕੀਏ ਅਤੇ ਸਰਬੱਤ ਦਾ ਭਲਾ ਕਰ ਸਕੀਏ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਭਗਤ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਚੂਨੀ ਸਰਕਲ ਦੇ ਵਾਈਸ ਪ੍ਰਧਾਨ ਨਛੱਤਰ ਸਿੰਘ ,ਗੁਰਪ੍ਰੀਤ ਸਿੰਘ ,ਗੁਰਸੇਵਕ ਸਿੰਘ ਭੁਪਿੰਦਰ ਸਿੰਘ ,ਭੁਪਿੰਦਰ ਸਿੰਘ ,ਭਿੰਦਾ, ਹਰਮੀਤ ਕਸਬੜੀ, ਕੁਲਵੰਤ ਸਿੰਘ, ਕਰਮਜੀਤ ਕੌਰ, ਰਜਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਚੂਨੀ ਸਰਕਲ ਲਾਭ ਸਿੰਘ ਬ੍ਰਾਹਮਣ ਮਾਜਰਾ ਜਗਜੀਤ ਸਿੰਘ ਕੋਕੀ ਐਮਸੀ, ਭਗਵਾਨ ਸਿੰਘ ,ਗੁਰਦਾਸ ਸਿੰਘ ਗੁਲਜਾਰ ਸਿੰਘ, ਜੀਤ ਸਿੰਘ ,ਨਰਭੈ ਸਿੰਘ , ਮਨੀ ਮਹਿਤਾ ,ਹਰਦੇਵ ਸਿੰਘ ਆਦਿ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ