ਸਾਨੂੰ ਸਾਰਿਆਂ ਨੂੰ ਭਗਤ ਗੁਰੂ ਰਵਿਦਾਸ ਜੀ ਦੇ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ: ਡਾ. ਨਰੇਸ਼ ਚੌਹਾਨ, ਰਾਜੀਵ ਮਲਹੌਤਰਾ, ਓਮ ਪ੍ਰਕਾਸ਼ ਗੌਤਮ

ਉਦੇ ਧੀਮਾਨ , ਬੱਸੀ ਪਠਾਣਾਂ: ਗੁਰਦੁਆਰਾ ਭਗਤ ਰਵਿਦਾਸ ਪ੍ਰਬਧੰਕ ਕਮੇਟੀ ਵੱਲੋ ਗੁਰੂਦੁਆਰਾ ਭਗਤ ਰਵਿਦਾਸ ਮੁਹੱਲਾ ਬਹਿਲੋਲਪੂਰੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ੋ੍ਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਮਨਾਇਆ ਗਿਆ। ਇਸ ਮੌਕੇ ਸਾਬਕਾ ਐਸ ਐਮ ਓ ਤੇ ਭਾਜਪਾ ਪੰਜਾਬ ਮੈਡੀਕਲ ਸੈਲ ਕਨਵੀਨਰ ਡਾ.ਨਰੇਸ਼ ਚੌਹਾਨ, ਭਾਜਪਾ ਬੱਸੀ ਮੰਡਲ ਪ੍ਰਧਾਨ ਰਾਜੀਵ ਮਲਹੌਤਰਾ, ਭਾਜਪਾ ਬੱਸੀ ਮੰਡਲ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਭਗਤ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਦੌਰਾਨ ਭਾਈ ਜੋਗਿੰਦਰ ਸਿੰਘ ਰਾਹੋਂ ਵਾਲਿਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪਟਵਾਰੀ ਹਰੀਕਿਸ਼ਨ ਨੇ ਧਾਰਮਿਕ ਗੀਤ ਪੇਸ਼ ਕੀਤਾ। ਇਸ ਮੌਕੇ ਡਾ: ਚੌਹਾਨ, ਰਾਜੀਵ ਮਲਹੋਤਰਾ ਅਤੇ ਗੌਤਮ ਨੇ ਸਾਂਝੇ ਤੌਰ ਤੇ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚੋਂ ਵਿਤਕਰਾ ਖਤਮ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਤ ਗੁਰੂ ਰਵਿਦਾਸ ਜੀ ਦੇ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਗੁਰੂਦਵਾਰਾ ਪ੍ਰਬਧੰਕ ਕਮੇਟੀ ਵੱਲੋਂ ਡਾ: ਨਰੇਸ਼ ਚੌਹਾਨ, ਰਾਜੀਵ ਮਲਹੋਤਰਾ ਅਤੇ ਓਮ ਪ੍ਰਕਾਸ਼ ਗੌਤਮ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ, ਰਣਧੀਰ ਸਿੰਘ ਧੀਰਾ, ਮਾਸਟਰ ਕਰਨੈਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *