ਬੱਸੀ ਪਠਾਣਾ (ਉਦੇ ਧੀਮਾਨ) ਘੱਟ ਗਿਣਤੀ ਅਤੇ ਦਲਿਤ ਦਲ ਵੱਲੋਂ ਜਥੇਬੰਦੀ ਦੇ ਮੁੱਖ ਦਫਤਰ ਮੋਰਿੰਡਾ ਰੋਡ ਬਸੀ ਪਠਾਣਾਂ ਵਿਖੇ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਇੱਕ ਇਕੱਠ ਕੀਤਾ ਗਿਆ । ਜਿਸ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਜੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਐਸ ਸੀ ਵਿੰਗ ਦੇ ਕੌਮੀ ਪ੍ਰਧਾਨ ਵੀ ਹਨ, ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਦੇਸ਼ ਵਿਚ ਆਉਂਦੀਆਂ 2024ਦੀਆਂ ਲੋਕ ਸਭਾ ਚੋਣਾਂ ਵਿੱਚ ਘੱਟ ਗਿਣਤੀ ਅਤੇ ਦਲਿਤ ਦਲ, ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਲੜੀਆਂ ਜਾਣ ਵਾਲੀਆਂ ਤੇਰਾਂ ਸੀਟਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹਮਾਇਤ ਕਰੇਗਾ। ਅਤੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ , ਘੱਟ ਗਿਣਤੀ ਅਤੇ ਦਲਿਤ ਦਲ ਦੇ ਕਿਸੇ ਆਗੂ ਨੂੰ ਕਿਸੇ ਹਲਕੇ ਤੋਂ ਲੋਕ ਸਭਾ ਚੋਣ ਲੜਾਉਣ ਲਈ ਵੀ ਫੈਸਲਾ ਕਰੇਗਾ ਤਾਂ ਘੱਟ ਗਿਣਤੀ ਅਤੇ ਦਲਿਤ ਦਲ ਉਸ ਫੈਸਲੇ ਦਾ ਸਵਾਗਤ ਕਰੇਗਾ।ਲੋਕ ਸਭਾ ਚੋਣਾਂ ਪੰਜਾਬ ਅਤੇ ਪੰਥਕ ਮਸਲਿਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸਿਹਤ, ਸਿਖਿਆ , ਰੁਜ਼ਗਾਰ ਨੂੰ ਮੁੱਖ ਰੱਖ ਕੇ ਲੜੀਆਂ ਜਾਣਗੀਆਂ। ਇਸ ਇਕੱਠ ਵਿੱਚ ਘੱਟ ਗਿਣਤੀ ਅਤੇ ਦਲਿਤ ਦਲ ਦੇ ਜ਼ਿਲ੍ਹਾ ਪ੍ਰਧਾਨ ਮੁਹਾਲੀ ਸ ਜਗਜੀਤ ਸਿੰਘ ਦਾਊਂਮਾਜਰਾ ਦੀ ਸੰਖੇਪ ਬੀਮਾਰੀ ਤੋਂ ਬਾਅਦ ਹੋਈ ਮੌਤ ਤੇ ਡੂੰਘਾ ਅਫਸੋਸ ਪ੍ਰਗਟ ਕਰਦੇ ਹੋਏ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਗਈ। ਇਸ ਇਕੱਠ ਵਿੱਚ ਦੂਜਾ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਅਤੇ ਮਹਾਂਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਾਲ ਹੀ ਵਿੱਚ ਤਖ਼ਤ ਸ੍ਰੀ ਨਾਂਦੇੜ ਸਾਹਿਬ ਬੋਰਡ ਸਬੰਧੀ ਕੀਤੀ ਸੋਧ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਨ ਤੋਂ ਗ਼ੁਰੇਜ਼ ਕੀਤਾ ਜਾਵੇ। ਇਸ ਇਕੱਠ ਨੂੰ ਹੋਰਨਾਂ ਤੋਂ ਬਿਨਾ ਦਰਸ਼ਨ ਸਿੰਘ ਅਨਾਇਤਪੁਰਾ ਕੋਰ ਕਮੇਟੀ ਮੈਂਬਰ, ਦਰਬਾਰਾ ਸਿੰਘ ਫ਼ਤਹਿਗੜ੍ਹ ਸਾਹਿਬ ਸੂਬਾ ਵਿੱਤ ਸਕੱਤਰ, ਗੁਰਵੰਤ ਸਿੰਘ ਖਮਾਣੋਂ ਕਲਾਂ ਜ਼ਿਲਾ ਪ੍ਰਧਾਨ, ਅਜਮੇਰ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ,ਅਨਾਇਤ ਮਲਿਕ ਜ਼ਿਲ੍ਹਾ ਜਨਰਲ ਸਕੱਤਰ , ਪਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ,ਪਰੇਮ ਸਿੰਘ ਖਾਲਸਾ ਜ਼ਿਲ੍ਹਾ ਪ੍ਰਚਾਰ ਸਕੱਤਰ,,ਭੀਮ ਸਿੰਘ ਭਾਦਸੋਂ ਮੀਤ ਪ੍ਰਧਾਨ, ਨਛੱਤਰ ਸਿੰਘ ਈਸਰਹਏਲ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਨੌਗਾਵਾਂ ਜ਼ਿਲ੍ਹਾ ਮੀਤ ਪ੍ਰਧਾਨ, ਹਰਕੇਵਲ ਸਿੰਘ ਸੈਫਲਪੁਰ ਪ੍ਰਧਾਨ ਮੂਲੇਪੁਰ, ਕੁਲਦੀਪ ਸਿੰਘ ਸਰਕਲ ਪ੍ਰਧਾਨ ਨੌਗਾਵਾਂ, ਜਸਵਿੰਦਰ ਸਿੰਘ ਸੁਹਾਵੀ ਬਲਾਕ ਪ੍ਰਧਾਨ ਭੜੀ ,ਜਸਪਾਲ ਸਿੰਘ ਅਤਾਪੁਰ ਸਰਕਲ ਪ੍ਰਧਾਨ ਸ਼ਹਿਰੀ ਸਰਹਿੰਦ , ਮਲਜੀਤ ਸਿੰਘ ਬਧੌਛੀ,ਗੁਰਮੇਲ ਸਿੰਘ ਕਲੌੜ, ਬਲਦੇਵ ਸਿੰਘ ਮੁੱਲਾਂਪੁਰ,ਸੰਪੂਰਨ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਮਾਰਵਾ, ਪ੍ਰੀਤਮ ਸਿੰਘ ਅਬਦੁਲਾਪੁਰ, ਹਰਬੰਸ ਸਿੰਘ ਬਸੀ, ਸੁਰਜੀਤ ਸਿੰਘ ਖਾਲਸਪੁਰ,ਪਰਗਟ ਸਿੰਘ ਵਜੀਦਪੁਰ, ਸੁੱਚਾ ਸਿੰਘ ਨਬੀਪੁਰ, ਅਮਰਜੀਤ ਸਿੰਘ ਹਾਜੀਪੁਰ,ਬੇਅੰਤ ਸਿੰਘ ਸਿਕੰਦਰਪੁਰ, ਦਰਸ਼ਨ ਸਿੰਘ ਘੁਮੰਡਗੜ, ਜਸਪਾਲ ਸਿੰਘ ਰਾਏਪੁਰ ਸਾਬਕਾ ਸਰਪੰਚ, ਬਲਬੀਰ ਸਿੰਘ ਸਰਹਿੰਦ, ਜਸਬੀਰ ਸਿੰਘ, ਗੁਰਮੁਖ ਸਿੰਘ ਖਮਾਣੋਂ ਕਲਾਂ ਆਦਿ ਨੇ ਸੰਬੋਧਨ ਕੀਤਾ। ਰਾਮ ਬਰਨ ਨੇ ਚਾਹ ਪਾਣੀ ਦੀ ਸੇਵਾ ਬੜੇ ਹੀ ਸੇਵਾ ਭਾਵ ਨਾਲ ਨਿਭਾਈ।