ਹਲਕਾ ਬੱਸੀ ਪਠਾਣਾਂ ਤੋਂ ਕਾਗਰਸੀ ਆਗੂ ਤੇ ਵਰਕਰਾਂ ਦਾ ਸਮਰਾਲਾ ਲਈ ਵੱਡਾ ਕਾਫ਼ਲਾ ਹੋਇਆ ਰਵਾਨਾ

ਬੱਸੀ ਪਠਾਣਾਂ (ਉਦੇ ਧੀਮਾਨ ) ਪੰਜਾਬ ਕਾਂਗਰਸ ਦੀ ਪਹਿਲੀ ਇਤਿਹਾਸਿਕ ਵਰਕਰ ਕਨਵੈਨਸ਼ਨ ਰੈਲੀ ਸਮਰਾਲਾ ਵਿੱਖੇ ਸ਼ਾਮਿਲ ਹੋਣ ਲਈ ਹਲਕਾ ਬੱਸੀ ਪਠਾਣਾਂ ਦੇ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਦੀ ਅਗਵਾਈ ਹੇਠ ਬੱਸੀ ਪਠਾਣਾਂ, ਖਮਾਣੋਂ ,ਪਿੰਡ ਭਟੇੜੀ, ਪਿੰਡ ਦਮਹੇੜੀ,ਪਿਡ ਦੇਦੜਾ, ਪਿੰਡ ਨੰਦਪੁਰ ਕਲੌੜ, ਪਿੰਡ ਚੁੰਨੀ ਕਲਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਕਾਗਰਸੀ ਆਗੂਆ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਕਾਗਰਸ ਪਾਰਟੀ ਐਸੀ ਵਿੰਗ ਜਿਲ੍ਹਾ ਚੇਅਰਮੈਨ ਬਲਵੀਰ ਸਿੰਘ ਤੇ ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ ਨੇ ਕਿਹਾ ਸਮਰਾਲਾ ਵਿਖੇ ਕਨਵੈਨਸ਼ਨ ਰੈਲੀ ਜਿੱਥੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਲੋਕਾਂ ਸਾਹਮਣੇ ਰੱਖੇਗੀ ਉੱਥੇ ਜਲਦ ਹੋ ਰਹੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ‘ਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਲੋਕ ਸਭਾ ਚੋਣਾਂ ਚ ਆਪ ਸਰਕਾਰ ਦੀਆਂ ਝੂਠੀ ਬਿਆਨਬਾਜੀ ਵਿਚ ਬਿਲਕੁਲ ਨਹੀਂ ਆਵੇਗੀ ਅਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਦੀਆਂ ਸੀਟਾ ਭਾਰੀ ਬਹੁਮੱਤ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ।

Leave a Reply

Your email address will not be published. Required fields are marked *