ਸਰਹਿੰਦ, ਥਾਪਰ:
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਸ਼ਕੀਮ ਆਪ ਦੀ ਸਰਕਾਰ ਆਪ ਕੇ ਦੁਆਰ ਤਹਿਤ ਸਰਹਿੰਦ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਅੱਜ ਅਸ਼ੋਕਾ ਸੀ. ਸੈ ਸਕੂਲ ਸਰਹਿੰਦ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਧਿਕਾਰੀ ਸ਼ਾਮਲ ਹੋਏ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਦਫਤਰਾਂ ਦੇ ਚੱਕਰਾ ਤੋਂ ਬਚਾਉਣ ਲਈ ਇਹ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਤਕਲੀਫ ਨਾ ਹੋਵੇ ਇਸ ਲਈ ਇਹ ਕੈਂਪ ਜਾਰੀ ਰਹਿਣਗੇ।
ਇਸ ਮੌਕੇ ਐਡਵੋਕੇਟ ਧਰਮਿੰਦਰ ਸਿੰਘ ਲਾਂਬਾ ਬਲਾਕ ਕੋਆਰਡੀਨੇਟਰ ਸਰਹਿੰਦ, ਮੋਹਿਤ ਸੂਦ ਬਲਾਕ ਕੋਆਰਡੀਨੇਟਰ ਬੱਸੀ , ਅਸੀਸ ਅੱਤਰੀ , ਰਾਜੇਸ਼ ਸ਼ਰਮਾ ਪ੍ਰਧਾਨ ਰਿਟਾ. ਯੂਨੀਅਨ, ਨਵਦੀਪ ਸਿੰਘ ਨਵੀ , ਤਰਸੇਮ ਉੱਪਲ , ਮਨੋਜ ਕੁਮਾਰ, ਰਾਜੇਸ਼ ਉੱਪਲ ਪ੍ਰਧਾਨ ਆੜਤੀ ਐਸੋ. , ਸਨੀ ਚੋਪੜਾ, ਸੰਗੀਤ ਕੁਮਾਰ ਈ.ਓ , ਅਮਿਤ ਕੁਮਾਰ, ਅਜੇ ਖੁੱਲਰ, ਬਲਵਿੰਦਰ ਸਿੰਘ , ਮਨੋਜ ਕੁਮਾਰ ਤੇ ਵੱਖ ਵੱਖ ਵਿਭਾਗ ਦੇ ਮੁਖੀ ਹਾਜਰ ਸਨ।